ਸੰਗਰੂਰ, 29 ਮਾਰਚ 2020 - ਕੋਰੋਨਾ ਵਾਇਰਸ ਦੀ ਵਧਦੀ ਮੁਸੀਬਤ ਨੂੰ ਦੇਖਦੇ ਹੋਏ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ-ਸਹਿਤ-ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ,ਐਸ.ਏ.ਐਸ. ਨਗਰ ਸ਼੍ਰੀ ਆਰ.ਕੇ. ਜੈਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਠਿਤ ਕਮੇਟੀ ਨੇ ਜਿਲ੍ਹਾ ਸੰਗਰੂਰ ਦੀਆਂ ਜੇਲ੍ਹਾ ਵਿੱਚ ਬੰਦ 76 ਕੈਦੀਆਂ ਨੂੰ ਰਿਹਾ ਕਰਨ ਦੇ ਆਦੇਸ਼ ਜਾਰੀ ਕੀਤੇ।
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਕੱਤਰ-ਸਹਿਤ- ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸ਼੍ਰੀਮਤੀ ਨਿਤੀਕਾ ਵਰਮਾ ਨੇ ਦਸਿਆ ਕਿ ਰੋਜ਼ਾਨਾ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ਼ ਵਲੋਂ ਅਦਾਲਤ ਲਗਾਈ ਜਾਵੇਗੀ ਅਤੇ ਜਿਸਦੇ ਵਿੱਚ ਮਾਨਯੋਗ ਹਾਈਕੋਰਟ ਦੇ ਹੁੱਕਮਾਂ ਤਹਿਤ ਵੱਖ ਵੱਖ ਕੈਟੇਗਰੀਆਂ ਦੇ ਕੈਦੀਆਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਕਾਨੂੰਨੀ ਪ੍ਰਕਿਰੀਆ ਪੂਰੀ ਕਰਨ ਉਪਰੰਤ ਰਿਹਾ ਕੀਤਾ ਜਾਵੇਗਾ।
ਜਿਲ੍ਹਾ ਸੰਗਰੂਰ ਦੀਆਂ ਜੇਲ੍ਹਾਂ ਵਿੱਚ ਵੀਡੀਊ ਕਾਨੰਫਰਸ ਦੀ ਸਹਾਇਤਾ ਰਾਹੀਂ ਕੈਦੀਆਂ ਅਤੇ ਹਵਾਲਾਤੀਆਂ ਦੀ ਸਮਸਿਆਂ ਨੂੰ ਰੋਜਾਨਾ ਸੁਣਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਜੇ ਕਿਸੇ ਕੈਦੀ ਨੂੰ ਮੁਫਤ ਕਾਨੂੰਨੀ ਸਹਾਇਤਾ ਦੀ ਲੋੜ ਹੈ ਜਾਂ ਮੈਡੀਕਲ ਸਹਾਇਤਾ ਦੀ ਲੋੜ ਹੈ ਤਾਂ ਉਹ ਵੀ ਤੁਰੰਤ ਮੁਹਇਆ ਕਰਵਾਈ ਜਾਵੇਗੀ।
ਜਿਹੜੇ ਕੈਦੀ ਰਿਹਾ ਕੀਤੇ ਗਏ ਹਨ ਉਹਨਾਂ ਵਿੱਚ 7 ਸਾਲ ਦੀ ਸਜਾ ਵਾਲੇ ਅਤੇ ਹੋਰ ਮਾਮਲੀਆਂ ਵਿੱਚ ਸਜਾ ਭੁਗਤ ਰਹੇ ਕੈਦੀ ਸਨ।ਇਸ ਦੇ ਨਾਲ ਹੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਕੱਤਰ-ਸਹਿਤ- ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਸ਼੍ਰੀਮਤੀ ਨਿਤੀਕਾ ਵਰਮਾ ਨੇ ਦਸਿਆ ਕਿ ਪ੍ਰਿਸੀਪਲ ਮੈਜੀਸਟ੍ਰੇਟ, ਜੁਵੇਨਾਇਲ ਜਸਟਿਸ ਬੋਰਡ ਸੰਗਰੂਰ ਦੇ ਆਦੇਸ਼ ਤਹਿਤ 3 ਨਾਬਾਲਗ ਜੋ ਕਿ ਆਬਜਰਬੇਸ਼ਨ ਹੋਮ ਲੁਧਿਆਣਾ ਵਿਖੇ ਬੰਦ ਹਨ ਨੂੰ ਵੀ ਰਿਹਾ ਕੀਤਾ ਜਾਵੇਗਾ।