- ਰੈੱਡ ਕਰਾਸ ਸੁਸਾਇਟੀ ਕੋਵਿਡ-19 ਰਿਲੀਫ ਫੰਡ ਲਈ ਕੀਤਾ ਬੈਂਕ ਖਾਤੇ ਦਾ ਐਲਾਣ
ਅੰਮ੍ਰਿਤਸਰ, 26 ਮਾਰਚ 2020 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ ਅਤੇ ਦੇਸ਼ ਅੰਦਰ ਵੀ ਕੋਰੋਨਾ ਨੇ ਦਸਤਕ ਦੇ ਕੇ 600 ਤੋਂ ਜਿਆਦਾ ਦੇਸ਼ ਵਾਸੀਆਂ ਨੂੰ ਆਪਣੀ ਕੈਦ ਵਿੱਚ ਕੀਤਾ ਹੋਇਆ ਹੈ।
ਔਜਲਾ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਵਾਸੀਆਂ ਦੇ ਉਨ੍ਹਾਂ ਨੂੰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ ਨੂੰ ਫੋਨ ਕਰਕੇ ਕੋਰੋਨਾ ਵਾਇਰਸ ਤੋਂ ਪੀੜਿਤ ਲੋਕਾਂ ਦੀ ਮਦਦ ਕਰਨ ਦੀ ਪੇਸਕਸ਼ ਕੀਤੀ ਹੈ ਜਿਸ ਲਈ ਲੋਕਾਂ ਵਲੋਂ ਕੀਤੀ ਸਹਾਇਤਾ ਨੂੰ ਪਾਰਦਰਸ਼ਿਤਾ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰ ਤੇ ਰੈੱਡ ਕਰਾਸ ਸੁਸਾਇਟੀ ਕੋਵਿਡ-19 ਰਿਲੀਫ ਫੰਡ ਨਾਮ ਤੇ ਬੈਂਕ ਖਾਤਾ ਖੁਲਵਾਉਣ ਦਾ ਫੈਸਲਾ ਕੀਤਾ ਹੈ ਜਿਸਦਾ ਖਾਤਾ ਨੰਬਰ ਤੇ ਆਈ.ਐੱਫ.ਐਸ.ਸੀ. ਕੋਡ ਜਿਸ ਵਿੱਚ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਦੇਣ ਦੀ ਅਪੀਲ ਕੀਤੀ।
ਔਜਲਾ ਨੇ ਆਪਣੇ ਐਮ.ਪੀ. ਲੈੱਡ ਫੰਡ ਵਿਚੋਂ 1 ਕਰੋੜ ਰੁਪਏ ਮੈਡੀਕਲ ਸੇਵਾਵਾਂ ਲਈ ਮੈਡੀਕਲ ਕਾਲਜ ਨੂੰ ਦੇਣ ਦਾ ਐਲਾਣ ਕੀਤਾ ਤੇ ਉਹ ਇਸ ਗ੍ਰਾਂਟ ਦੀ ਵਰਤੋਂ ਸਿਵਲ ਸਰਜਨ ਦੀ ਸਲਾਹ ਨਾਲ ਆਮ ਜਨਤਾ ਦੀ ਭਲਾਈ ਲਈ ਖਰਚ ਕਰਨਗੇ। ਉਨ੍ਹਾਂ ਐਲਾਣ ਕੀਤਾ ਕਿ ਇਸਤੋਂ ਇਲਾਵਾ ਵੀ ਜੇਕਰ ਕਿਸੇ ਮੈਡੀਕਲ ਸੁਵਿਧਾ ਲਈ ਗ੍ਰਾਂਟ ਦੀ ਲੋੜ ਪੈਂਦੀ ਹੈ ਤਾਂ ਉਹ ਗ੍ਰਾਂਟ ਨੂੰ ਜਾਰੀ ਕਰਨ ਲਈ ਪਿਛੇ ਨਹੀਂ ਹਟਣਗੇ। ਸ. ਔਜਲਾ ਨੇ ਇਸ ਸਮੇਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਦਾ ਸਿਰਫ ਇਕੋ ਇਕ ਤਰੀਕਾ ਹੈ ਕਿ ਇਸਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਇਸ ਲਈ ਸਾਰੇ ਹਲਕਾ ਵਾਸੀ ਆਪਣੇ ਘਰਾਂ ਅੰਦਰ ਰਹਿ ਕੇ ਕੋਰੋਨਾ ਦੀ ਲੜੀ ਨੂੰ ਤੋੜਨ ਵਿੱਚ ਸਹਿਯੋਗ ਕਰਨ।