← ਪਿਛੇ ਪਰਤੋ
ਕੋਰੋਨਾ ਵਾਇਰਸ ਦੇ ਮਰੀਜ ਆਉਣ ਨਾਲ ਬਠਿੰਡਾ ’ਚ ਗਿਣਤੀ 39 ਹੋਈ ਅਸ਼ੋਕ ਵਰਮਾ ਬਠਿੰਡਾ, 7 ਮਈ, 2020 : ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਉਣ ਨਾਲ ਬਠਿੰਡਾ ਜਿਲੇ ’ਚ ਹੁਣ 39 ਮਰੀਜ ਹੋ ਗਏ ਹਨ। ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੀ ਰਾਤ 76 ਹੋਰ ਕਰੋਨਾ ਸਬੰਧੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਚੋਂ 74 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 2 ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜਿਲੇ ਵਿਚ ਕੋਰੋਨਾ ਖਿਲਾਫ ਲੜ ਰਹੇ ਲੋਕਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਦੋ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਉਨਾਂ ਵਿਚੋਂ ਇਕ ਜੈਸਮਲੇਰ ਤੋਂ ਪਰਤਿਆ ਸੀ ਜਦ ਕਿ ਦੂਸਰਾ ਪੁਲਿਸ ਮੁਲਾਜਮ ਹੈ ਜ਼ੋ ਕਿ ਰਾਜਸਥਾਨ ਦੇ ਕੋਟਾ ਵਿਚ ਵਿਦਿਆਰਥੀਆਂ ਦੀਆਂ ਬੱਸਾਂ ਲੈਣ ਲਈ ਗਿਆ ਸੀ। ਉਨਾਂ ਨੇ ਸਪੱਸ਼ਟ ਕੀਤਾ ਕਿ ਦੋਨੋਂ ਮਰੀਜ ਪੰਜਾਬ ਵਿਚ ਦਾਖਲ ਹੋਣ ਤੋਂ ਹੀ ਇਕਾਂਤਵਾਸ ਵਿਚ ਸਨ ਅਤੇ ਇੰਨਾਂ ਦਾ ਕੋਈ ਸਥਾਨਕ ਸੰਪਰਕ ਨਹੀਂ ਹੋਇਆ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿੰਨਾਂ ਦੇ ਸੈਂਪਲ ਪਾਜ਼ੀਟਿਵ ਆਏ ਸਨ ਉਹ ਸਾਰੇ ਪੰਜਾਬੋਂ ਬਾਹਰ ਤੋਂ ਪਰਤੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ 1174 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 137 ਦੀ ਰਿਪੋਟ ਉਡੀਕੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਭੀੜ ਜਾਂ ਇੱਕਠ ਦਾ ਹਿੱਸਾ ਨਾ ਬਣਨ ਬਲਕਿ ਹਮੇਸਾ ਮਾਸਕ ਪਹਿਣ ਕੇ ਰੱਖਣ ਤੇ ਵਾਰ ਵਾਰ ਹੱਥ ਧੋਂਦੇ ਰਹਿਣ।
Total Responses : 267