ਹਰੀਸ਼ ਕਾਲੜਾ
ਰੂਪਨਗਰ, 10 ਮਈ 2020 - ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜਰ ਰੂਪਨਗਰ ਸਹਿਰ'ਚ ਡੋਰ-ਟੂ-ਡੋਰ ਸਰਵੇ ਚਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਐਚ.ਐਨ ਸਰਮਾ ਦੱਸਿਆ ਕਿ ਜਿਲ੍ਹਾ ਸਦਰ ਮੁਕਾਮ ਤੇ ਸਿਹਤ ਵਿਭਾਗ ਦੀਆਂ 12 ਟੀਮਾਂ ਜਿਸ ਵਿੱਚ ਇੱਕ ਏ.ਐਨ .ਐਮ,ਇੱਕ ਆਸ਼ਾ ਅਤੇ ਹੋਰ ਸਿਹਤ ਕਾਮੇ ਸਾਮਿਲ ਹਨ,ਵਲੋਂ ਸਹਿਰ ਵਿੱਚ ਡੋਰ ਟੂ ਡੋਰ ਜਾ ਕੇ ਹਰ ਘਰ ਦੇ ਹਰ ਇੱਕ ਮੈਂਬਰ ਦੀ ਇਨਫਰਾਰੈਡ ਥਰਮਾਮੀਟਰ ਦੀ ਮਦਦ ਨਾਲ ਸਕਰੀਨਿੰਗ ਕੀਤੀ ਜਾ ਰਹੀ ਹੈ।
ਇਸ ਸਰਵੇ ਦਾ ਮੁਖ ਮੰਤਵ ਸ਼ੱਕੀ ਮਰੀਜਾਂ ਦੀ ਪਛਾਣ ਕਰ ਕੇ ਜਰੂਰੀ ਕਾਰਵਾਈ ਅਮਲ ਵਿੱਚ ਲਿਆਉਣਾ ਹੈ।ਡਾ ਸ਼ਰਮਾ ਨੇ ਅੱਗੇ ਦੱਸਿਆ ਕਿ 8 ਮਈ ਨੂੰ 2400 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ, ਫਲੂ ਦੇ ਲੱਛਣਾਂ ਦੇ ਆਧਾਰ ਤੇ ਤਿੰਨ ਬੰਦਿਆਂ ਦੇ ਸੈਂਪਲ ਲਏ ਗਏ ਸੀ,ਜਿਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ।ਇਸੇ ਤਰਾਂ ਬੀਤੇ ਦਿਨੀ 09 ਮਈ ਨੂੰ 2506 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ 15 ਦੇ ਸੈਂਪਲ ਲਏ ਗਏ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਇਹ ਮੁਹਿੰਮ ਕੇਵਲ ਇਤਿਹਾਦ ਦੇ ਤੋਰ ਤੇ ਸਿਹਤ ਵਿਭਾਗ ਵਲੋਂ ਸੁਰੂ ਕੀਤੀ ਗਈ ਹੈ ਕਿਸੇ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ।ਉਨਾਂ ਦੱਸਿਆ ਕਿ ਟੀਮਾਂ ਵਲ਼ੋ ਮੁੱਢਲੀ ਜਾਂਚ ਦੌਰਾਨ ਵਿਅਕਤੀਆਂ ਦਾ ਬੁਖਾਰ ਚੈਕ ਕੀਤਾ ਗਿਆ ਅਤੇ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਮਾਸਕ ਪਹਿਨਣ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਣ ਅਤੇ ਲੋੜ ਮੁਤਾਬਿਕ ਸੈਨੀਟਾਈਜਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਉਨਾਂ ਕਿਹਾ ਕਿ ਕਰਫਿੳ ਦੀ ਢਿੱਲ ਕੇਵਲ ਜਰੂਰੀ ਸਾਮਾਨ ਖਰੀਦਣ ਲਈ ਹੀ ਦਿੱਤੀ ਜਾ ਰਹੀ ਹੈ।ਜਿਲ੍ਹਾ ਨਿਵਾਸੀ ਘਰੋਂ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਰੱਖਣਾ ਯਕੀਨੀ ਬਨਾਉਣ।