ਚੰਡੀਗੜ, 14 ਮਾਰਚ 2020: ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਜਿਸਦੀ ਹਾਲਤ ਹੁਣ ਸਥਿਰ ਹੈ । ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਉਨ•ਾਂ ਦੀ ਹਾਲਤ ਵੀ ਸਥਿਰ ਹੈ।
ਜਿੱਥੋਂ ਤੱਕ ਲੁਧਿਆਣਾ ਨਾਲ ਸਬੰਧਤ ਕਰੋਨਾ ਵਾਇਰਸ ਦੇ 7 ਸ਼ੱਕੀ ਮਾਮਲਿਆਂ ਦੀਆਂ ਮੀਡੀਆਂ ਖ਼ਬਰਾਂ ਦਾ ਸਬੰਧ ਹੇ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ ਵਿੱਚ ਕੋਵਿਡ-19 ਦਾ ਅਜਿਹਾ ਕੋਈ ਸ਼ੱਕੀ ਮਾਮਲਾ ਨਹੀਂ ਜੋ ਫਰਾਰ ਹੈ ਜਾਂ ਲਾਪਤਾ ਹੈ। ਇਨ•ਾਂ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ 'ਤੇ ਸਕਰੀਨਿੰਗ ਕੀਤੀ ਗਈ ਅਤੇ ਇਨ•ਾਂ ਵਿੱਚ ਕੋਈ ਲੱਛਣ ਨਹੀਂ ਪਾਏ ਗਏ। ਭਾਰਤ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ•ਾਂ ਯਾਤਰੀਆਂ ਦੇ ਪਤੇ ਅਤੇ ਵੇਰਵੇ ਪੂਰੇ ਨਹੀਂ ਸਨ, ਇਸ ਲਈ ਇਨ•ਾਂ ਯਾਤਰੀਆਂ ਨੂੰ ਨਿਗਰਾਨੀ ਅਧੀਨ ਰੱਖਣ ਲਈ ਉਕਤ ਵਿਅਕਤੀਆਂ ਦੀ ਜਾਣਕਾਰੀ ਨੂੰ ਜ਼ਿਲ•ਾ ਪ੍ਰਸ਼ਾਸਨ ਨਾਲ ਸਾਂਝਾ ਕੀਤਾ ਗਿਆ। ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਨਹੀਂ ਹੈ।
ਭਾਰਤ ਸਰਕਾਰ ਨੇ ਸੂਬੇ ਨਾਲ 6850 ਯਾਤਰੀਆਂ ਦੀ ਸੂਚੀ ਸਾਂਝੀ ਕੀਤੀ ਹੈ। ਇਨ•ਾਂ ਸਾਰੇ ਯਾਤਰੀਆਂ ਦੀ ਦਿੱਲੀ ਅਤੇ ਵੱਖ-ਵੱਖ ਹਵਾਈ ਅੱਡਿਆਂ 'ਤੇ ਸਕਰੀਨਿੰਗ ਕੀਤੀ ਗਈ ਅਤੇ ਇਨ•ਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਲੱਛਣ ਨਹੀਂ ਪਾਇਆ ਗਿਆ। ਸੂਬੇ ਨੇ ਹੁਣ ਤੱਕ 6058 ਯਾਤਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 335 ਯਾਤਰੀਆਂ ਦੇ ਵੇਰਵੇ ਅਧੂਰੇ ਹਨ ਅਤੇ ਜ਼ਿਲ•ਾ ਪ੍ਰਸ਼ਾਸਨ ਨਾਲ ਇਨ•ਾਂ ਵਿਅਕਤੀਆਂ ਦੀਆਂ ਸੂਚੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਤਾਂ ਜੋ ਇਨ•ਾਂ ਦੀ ਸਿਹਤ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਇਹ ਕਹਿਣਾ ਪੂਰੀ ਤਰ•ਾਂ ਗੈਰ ਜ਼ਿੰਮੇਵਾਰਾਨਾ ਅਤੇ ਗਲਤ ਹੈ ਕਿ ਇਹ ਕੋਵਿਡ -19 ਦੇ ਸ਼ੱਕੀ ਮਾਮਲੇ ਹਨ।
ਭਾਰਤ ਸਰਕਾਰ ਰੋਜ਼ਾਨਾ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਸੂਚੀਆਂ ਰਾਜ ਨਾਲ ਸਾਂਝਾ ਕਰ ਰਹੀ ਹੈ। ਇਨ•ਾਂ ਯਾਤਰੀਆਂ ਦੀ ਦਿੱਲੀ ਜਾਂ ਹੋਰ ਹਵਾਈ ਅੱਡਿਆਂ ਵਿਖੇ ਐਂਟਰੀ ਪੋਰਟ 'ਤੇ ਜਾਂਚ ਕੀਤੀ ਜਾ ਰਹੀ ਹੇ। ਇਹਤਿਆਤ ਵਜੋਂ ਹਰੇਕ ਯਾਤਰੀ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਇਨ•ਾਂ ਯਾਤਰੀਆਂ ਦੇ ਵਾਪਸ ਪਰਤਣ ਦੇ ਦਿਨ ਤੋਂ ਲੈ ਕੇ 14 ਦਿਨਾਂ ਦੀ ਨਿਗਰਾਨੀ ਵਾਲੇ ਸੰਵੇਦਨਸ਼ੀਲ ਸਮੇਂ ਤੱਕ ਹਰੇਕ ਯਾਤਰੀ ਦੀ ਸਿਹਤ 'ਤੇ ਨਿਗਰਾਨੀ ਰੱਖ ਰਹੀ ਹੈ ਅਤੇ ਰੋਜ਼ਾਨਾ ਇਨ•ਾਂ ਦੇ ਨਾਲ ਸੰਪਰਕ ਵਿੱਚ ਹੈ।
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ
ਜਿੰਨੇ ਯਾਤਰੀਆਂ ਦੀ ਸੂਚੀ ਪ੍ਰਾਪਤ ਹੋਈ
6850
ਜਿੰਨੇ ਵਿਅਕਤੀਆਂ ਨਾਲ ਸਿਹਤ ਵਿਭਾਗ ਦੁਆਰਾ ਸੰਪਰਕ ਕੀਤਾ ਗਿਆ 6058
14 ਦਿਨਾਂ ਦੀ ਨਿਗਰਾਨੀ ਵਾਲਾ ਸੰਵੇਦਨਸ਼ੀਲ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 3754
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 96
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 95
ਰਿਪੋਰਟ ਦੀ ਉਡੀਕ ਹੈ 0
ਪੰਜਾਬ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ 10 (ਇੱਕ ਪਾਜ਼ੇਟਿਵ, 9 ਨੈਗੇਟਿਵ ਜਿਨ•ਾਂ ਨੂੰ ਥੋੜ•ੀ ਖਾਂਸੀ ਅਤੇ ਬੁਖਾਰ ਹੈ)
ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ 2215
ਹਸਪਤਾਲ ਵਿੱਚ ਨਿਗਰਾਨੀ ਅਧੀਨ 10
ਘਰ ਵਿੱਚ ਨਿਗਰਾਨੀ ਅਧੀਨ 2205