ਜੀ ਐਸ ਪੰਨੂ
ਪਟਿਆਲਾ, 20 ਮਈ 2020 - ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਖੇ ਦਾਖਲ ਕੋਰੋਨਾ ਵਾਇਰਸ ਦੇ ਪਾਜ਼ੀਟਿਵ 17 ਵਿਅਕਤੀਆਂ ਨੂੰ ਕੋਵਿਡ-19 ਦੀ ਜੰਗ ਵਿਚ ਜੇਤੂ ਰਹਿਣ ਬਾਅਦ ਅੱਜ ਛੁੱਟੀ ਦੇਕੇ ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਜਿਨ੍ਹਾਂ ਵਿੱਚ ਇੱਕ ਬੱਚਾ ਸੱਤ ਔਰਤਾਂ 9 ਮਰਦਾਂ ਨੂੰ ਡਾਕਟਰਾਂ ਨਰਸਾਂ ਹਸਪਤਾਲ ਦੇ ਹੋਰ ਅਮਲੇ ਨੇ ਸਤਿਕਾਰ ਨਾਲ ਘਰ ਨੂੰ ਰਵਾਨਾ ਕੀਤਾ ਗਿਆ ਹੈ। ਇਸ ਸਮੇਂ ਹਸਪਤਾਲ ਵਿੱਚ ਦਾਖਲ ਪੰਜ ਮਰੀਜ਼ ਕੋਰੋਨਾ ਨਾਲ ਲੜਾਈ ਲੜੀ ਰਹੇ ਹਨ।
ਇਨ੍ਹਾਂ ਵਿਚ ਮੁਨੀਤਾ ਤੇ ਉਸ ਦੀ ਬੇਟੀ ਨਿਤਾਰਾ ਨੇ ਵੀ ਕੋਰੋਨਾ ਦੀ ਜੰਗ ਜਿੱਤੀ ਜੋ ਕਿ 33 ਦਿਨ ਕਰੋਨਾ ਨਾਲ ਜੰਗ ਲੜਦੇ ਰਹੇ ਆਖਿਰ ਜਿੱਤ ਪ੍ਰਾਪਤ ਕੀਤੀ ਤੇ ਇਸ ਸਮੇਂ ਇਨ੍ਹਾਂ ਨੇ ਤੇ ਹੋਰ ਵਿਅਕਤੀਆਂ ਨੇ ਡਾਕਟਰਾਂ ਤੇ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ। ਡਾਕਟਰਾਂ ਤੇ ਮੈਡੀਕਲ ਅਮਲੇ ਵੱਲੋਂ ਇਨ੍ਹਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਗਈਆਂ ਅਤੇ ਖੁਸ਼ੀ-ਖੁਸ਼ੀ ਘਰ ਜਾਣ ਦੀ ਵਿਦਾਇਗੀ ਰਸਮ ਅਦਾ ਕੀਤੀ।