ਜੀ ਐਸ ਪੰਨੂ
ਪਟਿਆਲਾ, 19 ਅਪ੍ਰੈਲ 2020 - ਕੰਟੈਨਮੈਂਟ ਜੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਗ ਕੀਤੀ ਸ਼ੁਰੂ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪਾਜ਼ੀਟਿਵ ਕੇਸ ਆਉਣ ਤੇਂ ਕੰਟੈਨਮੈਂਟ ਜੋਨ ਏਰੀਏ ਵਿਚ ਜਿਹੜੇ ਲੋਕ ਪਾਜ਼ੀਟਿਵ ਕੇਸ ਦੇ ਦੂਰ ਦੇ ਸੰਪਰਕ ਵਿਚ ਆਏ ਸਨ ਉਹਨਾਂ ਦਾ ਪੰਜਾਬ ਸਰਕਾਰ ਦੁਆਰਾ ਦਿੱਤੀਆ ਰੈਪਿਡ ਐਂਟੀਬੋਡੀ ਡਾਇਗਨੋਸਟਿਕ ਕਿੱਟ ਕੋਵਿਡ 19 ਰਾਹੀ ਟੈਸਟ ਕੀਤਾ ਗਿਆ।
ਅੱਜ ਕੱਚਾ ਪਟਿਆਲਾ ਏਰੀਏ ਅਤੇ ਸਫਾਬਾਦੀ ਗੇਟ ਏਰੀਏ ਵਿਚ ਕੁੱਲ 51 ਵਿਅਕਤੀਆਂ ਦਾ ਸੀਰਮ ਟੈਸਟ ਲਿਆ ਗਿਆ ਅਤੇ ਉਹਨਾਂ ਵਿਚੋ ਕੋਈ ਵੀ ਕੋਵਿਡ ਪਾਜ਼ੀਟਿਵ ਨਹੀ ਪਾਇਆ ਗਿਆ। ਅਜਿਹੀ ਟੈਸਟਿੰਗ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ। ਇਸੇ ਤਰ੍ਹਾਂ ਬੀਤੇ ਦਿਨੀ ਰਾਜਪੂਰਾ ਦੇ ਕੋਵਿਡ ਪਾਜ਼ੀਟਿਵ ਅਤੇ ਬੁੱਕ ਮਾਰਕਿਟ ਪਟਿਆਲਾ ਦੇ ਪਾਜ਼ੀਟਿਵ ਕੇਸਾ ਦੇ ਨੇੜੇ ਦੇ ਹਾਈ ਰਿਸਕ ਸੰਪਰਕ ਅਤੇ ਸ਼ੱਕੀ ਮਰੀਜ਼ਾ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜਿਹਨਾਂ ਵਿਚੋ ਅੱਜ 8 ਸੈਂਪਲਾ ਦੀ ਰਿਪੋਰਟ ਨੇਗੇਟਿਵ ਆਈ ਹੈ ਅਤੇ 9 ਬਾਕੀ ਕੇਸਾ ਦੀ ਰਿਪੋਰਟ ਆਉਣੀ ਬਾਕੀ ਹ ਹੈ ਨਾਲ ਹੀ ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਦੇ ਪੋਜਟਿਵ ਕੇਸ ਦੇ ਘਰ ਕੰਮ ਕਰਨ ਵਾਲੀ ਨੋਕਰਾਣੀ ਦੀ ਵੀ ਕੋਵਿਡ ਰਿਪੋਰਟ ਨੇਗੇੇਟਿਵ ਆਈ ਹੈ ਰਾਜਪੁਰਾ ਦੇ ਪਾਜ਼ੀਟਿਵ ਕੇਸਾਂ ਦੇ ਘਰ ਦੇ ਆਲੇ ਦੁਆਲੇ ਦੇ ਏਰੀਏ ਵਿਚ ਵੀ ਕੰਟੇਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ।
ਸਿਵਲ ਸਰਜਨ ਡਾ: ਮਲਹੋਤਰਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪੂਰਾ ਦੇ ਸਮਰਿਤੀ ਹਸਪਤਾਲ ਅਤੇ ਖੁਰਾਨਾ ਹਸਪਤਾਲ ਜਿੱਥੇ ਕਿ ਰਾਜਪੁਰਾ ਵਾਲੀ ਕੋਵਿਡ ਪੋਜਟਿਵ ਅੋਰਤ ਪਹਿਲਾ ਦਾਖਲ ਹੋਈ ਸੀ ਉਥੋ ਦੇ ਸਾਰੇ ਸਟਾਫ ਅਤੇ ਦਾਖਲ ਮਰੀਜਾਂ ਨੂੰ ਪਰਿਵਾਰਾ ਸਮੇਤ ਹੋਮ ਕੁਆਰਨਟੀਨ ਕਰ ਦਿੱਤਾ ਗਿਆ ਹੈ। ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਬੁੱਕ ਮਾਰਕਿਟ ਦੇ ਪੋਜਟਿਵ ਕੇਸ ਤੋਂ ਖਰੀਦ ਕੀਤੀ ਕਿਤਾਬਾਂ ਦੀ ਸੂਚਨਾ ਦੇਣ ਵਾਲਿਆਂ ਨੇ ਦੋ ਦਿਨਾਂ ਵਿਚ 104 ਪਰਿਵਾਰਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਸੀ, ਜਿਸ 'ਚ 80 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਸੰਪਰਕ ਕਰਕੇ ਉਨਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਇਨਾਂ ਸਾਰੇ ਘਰਾਂ ਦੇ ਮੈਂਬਰਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।
ਬਾਕੀ ਰਹਿੰਦਿਆਂ ਦੀ ਸਿਹਤ ਜਾਂਚ ਜਾਰੀ ਹੈ। ਸਿਵਲ ਸਰਜਨ ਨੇਂ ਪੁਸਤਕਾਂ ਲੈਣ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਜਾਣਕਾਰੀ ਨਾ ਛੁਪਾਉਣ ਬਲਕਿ ਆਪਣੀ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰਖਦੇ ਹੋਏ ਆਪਣੀ ਸੂਚਨਾ ਜਿਲਾ ਕੰਟਰੋਲ ਰੂਮ ਨੰਬਰ 0175-2350550 ਤੇਂ ਜਰੂਰ ਦੇਣ ਤਾਂ ਜੋ ਉਨਾਂ ਪਰਿਵਾਰਾ ਦੀ ਸਿਹਤ ਜਾਂਚ ਕੀਤੀ ਜਾ ਸਕੇ। ਉਨ੍ਹਾ ਕਿਹਾ ਕਿ ਅੱਜ ਚੋਥੇੇ ਦਿਨ ਵੀ ਸਿਹਤ ਵਿਭਾਗ ਦੀ ਟੀਮਾਂ ਵੱਲੋ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾ ਕੇ 12117 ਘਰਾਂ ਦਾ ਸਰਵੇ ਕਰਕੇ 53641 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 212 ਸੈਂਪਲਾਂ ਵਿੱਚੋਂ 26 ਕਰੋਨਾ ਪੌਜਟਿਵ 177 ਨੈਗਟਿਵ ਅਤੇ 09 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।