ਖਮਾਣੋ 'ਚ ਤਿੰਨ ਹੋਰ ਕੇਸ ਆਏ ਪਾਜ਼ੀਟਿਵ
ਖਮਾਣੋ, 12 ਮਈ, 2020 : ਖਮਾਣੋ ਦੇ ਵਾਰਡ ਨੰਬਰ 4 ਵਿਚ ਦੋ ਨਾਬਾਲਗ ਲੜਕੀਆਂ ਸਮੇਤ ਤਿੰਨ ਵਿਅਕਤੀ ਪਾਜ਼ੀਟਿਵ ਪਾਏ ਗਏ ਹਨ। ਇਹਨਾਂ ਵਿਚ ਇਕ ਦੁਕਾਨਦਾਰ ਵੀ ਸ਼ਾਮਲ ਹੇ। ਇਸ ਤੋਂ ਪਹਿਲਾਂ ਵਾਰਡ ਵਿਚ ਦੋ ਵਿਅਕਤੀ ਪਾਜ਼ੀਟਿਵ ਆਏ ਸਨ। ਇਸ ਤੋਂ ਇਲਾਵਾ ਵਾਰਡ ਨੰ. 6 ਵਿਚ ਇਕ ਵਅਕਤੀ ਤੇ ਇਕ ਬੱਚਾ ਪਾਜ਼ੀਟਿਵ ਆ ਚੁੱਕੇ ਹਨ। ਐਸ ਐਮ ਓ ਖਮਾਣੋ ਹਰਭਜਨ ਰਾਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 9 ਅਤੇ 13 ਸਾਲ ਦੀਆਂ ਦੋ ਲੜਕੀਆਂ ਤੇ ਉਹਨਾਂ ਦੇ ਘਰ ਨੇੜਲਾ ਦੁਕਾਨਦਾਰ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ ਦੇ ਮੁਲਾਜ਼ਮ ਇਹਨਾਂ ਦੇ ਸੰਪਰਕ ਵਿਚ ਆਏ ਵਿਅਕਤੀਆ ਦੀ ਭਾਲ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੇ ਖਮਾਣੋ ਦੇ ਵਾਰਡ ਨੰਬਰ 4, 5 ਅਤੇ 6 ਤੇ ਪਿੰਡ ਖੰਟ, ਸੰਘੋਲ, ਪਨੈਚਾਂ ਤੇ ਲਖਨਪੁਰ ਨੂੰ ਹਾਟਸਪਾਟ/ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।