ਲੋਕੇਸ਼ ਰਿਸ਼ੀ
ਵਾਇਰਸ ਦੇ 54906 ਸ਼ੱਕੀ ਮਰੀਜ਼ਾਂ ਵਿਚੋਂ 51361 ਵਿਅਕਤੀਆਂ ਦੀ ਰਿਪੋਰਟ ਨੈਗਵਿਟ
ਗੁਰਦਾਸਪੁਰ, 21 ਅਗਸਤ 2020 - ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤਕ 4906 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 51361 ਨੈਗਵਿਟ, 1389 ਪਾਜ਼ੀਟਿਵ ਮਰੀਜ਼ ਅਤੇ 2458 ਸੈਂਪਲ ਪੈਂਡਿੰਗ ਹਨ । ਗੁਰਦਾਸਪੁਰ ਵਿਖੇ 07, ਬਟਾਲਾ ਵਿਖੇ 05, ਧਾਰੀਵਾਲ ਵਿਖੇ 04, ਐਮ.ਐਚ ਪਠਾਨਕੋਟ ਵਿਖੇ 01, ਬੇਅੰਤ ਕਾਲਜ ਵਿਖੇ 01, ਮੁਹਾਲੀ ਵਿਖੇ 02, ਅੰਮ੍ਰਿਤਸਰ ਵਿਖੇ 13, ਲੁਧਿਆਣਾ ਵਿਖੇ 04, ਜਲੰਧਰ ਵਿਖੇ 04, ਪੀ.ਜੀ.ਆਈ ਵਿਖੇ 01 ਪੀੜਤ ਦਾਖਲ ਹੈ ਅਤੇ 32 ਪੀੜਤ ਸ਼ਿਫ਼ਟ ਕੀਤੇ ਜਾ ਰਹੇ ਹਨ। 254 ਪੀੜਤ ਜੋ¯ Asymptomatic/mild symptomatic ਨੂੰ ਘਰ ਇਕਾਂਤਵਾਸ ਕੀਤਾ ਗਿਆ ਹੈ। ਕਰਨਾ ਵਾਇਰਸ ਨਾਲ ਪੀੜਤ 965 ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ, ਇਨ੍ਹਾਂ ਵਿਚ 799 ਪੀੜਤ ਠੀਕ ਹੋਏ ਹਨ ਅਤੇ 166 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। 329 ਐਕਟਿਵ ਕੇਸ ਹਨ। 36 ਮੌਤਾਂ ਹੋਈਆਂ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਡਿਪਟੀ ਏਕਾਂਤਵਾਸੀ ਮੁਹੰਮਦ ਇਸ਼ਨਾਨ ਦੀ ਅਗਵਾਈ ਹੇਠ 'ਮਿਸ਼ਨ ਫ਼ਤਿਹ' ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕੋ ਪਹਿਨਣ ਅਤੇ ਸੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਉੱਥੇ ਦੂਜੇ ਪਾਸੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਨਾਲ ਬਟਾਲਾ ਨੇੜਲੇ ਪਿੰਡ ਦੀ ਇੱਕ 50 ਸਾਲਾ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ ਭਰ ਵਿਖੇ ਕੁੱਲ 104 ਕੋਰੋਨਾ ਪਾਜ਼ੀਟਿਵ ਪੀੜਤਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ।