ਗੁਰਦੁਆਰਾ ਹੇਮਕੁੰਟ ਸਾਹਿਬ ਬਰਫ 'ਚ ਲਿਪਟਿਆ, ਖੋਲ੍ਹਣ ਬਾਰੇ ਹਾਲੇ ਕੋਈ ਫੈਸਲਾ ਨਹੀਂ
ਦੇਹਰਾਦੂਨ, 24 ਮਈ, 2020 : ਚਮੌਲੀ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਇਸ ਵੇਲੇ ਬਰਫ ਦੀ ਸੰਘਣੀ ਚਾਦਰ ਵਿਚ ਲਿਪਟਿਆ ਚਮਕ ਰਿਹਾ ਹੈ ਪਰ ਕੋਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਇਸਨੂੰ ਖੋਲ੍ਹਣ ਬਾਰੇ ਹਾਲੇ ਤੱਕ ਕੋਹੀ ਫੈਸਲਾ ਨਹੀਂ ਲਿਆ ਗਿਆ।
ਹੇਮਕੁੰਟ ਧਾਮ ਵਿਖੇ ਇਸ ਵੇਲੇ 10-10 ਫੁੱਟ ਬਰਫ ਜੰਮੀ ਹੋਈ ਹੈ । ਜੇਕਰ ਹਾਲਾਤ ਵਿਚ ਸੁਧਾਰ ਨਾ ਹੋਇਆ ਤਾਂ ਫਿਰ ਭਵਿੱਖ ਵਿਚ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਵਿਚ ਮੁਸ਼ਕਿਲਾਂ ਹੋ ਸਕਦੀਆਂ ਹਨ। ਇਸ ਵੇਲੇ ਮੈਨੇਜਰ ਕੁਝ ਸਹਾਇਤਾਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੀ ਸੰਭਾਲ ਕਰ ਰਹੇ ਹਨ।
ਸਾਰੀ ਦੁਨੀਆਂ ਤੋਂ ਹਜ਼ਾਰਾਂ ਸ਼ਰਧਾਲੂ ਹਰ ਸਾਲ ਗਰਮੀਆਂ ਵਿਚ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ। ਗੁਰਦੁਆਰਾ ਇਕ ਝੀਲ ਦੇ ਵਿਚਕਾਰ ਸਥਿਤ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਤਪੱਸਿਆ ਕੀਤੀ ਸੀ।