ਦਿਨੇਸ਼
ਗੁਰਦਾਸਪੁਰ, 05 ਮਈ 2020- ਗੁਰਦਾਸਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਪੀੜਿਤ ਪਾਇਆ ਗਿਆ ਹੈ। ਗੈਂਗਸਟਰ ਜਗੂ ਦੇ ਖ਼ਿਲਾਫ਼ ਅਲੱਗ ਅਲੱਗ ਥਾਣਿਆਂ ਵਿਖੇ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹਨ। ਦੱਸਦੇ ਚੱਲੀਏ ਕਿ ਬਟਾਲਾ ਪੁਲਿਸ ਵੱਲੋਂ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਕਤਲ ਮਾਮਲੇ ਸਬੰਧੀ ਜੱਗੂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਗਿੱਛ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਹੀ ਉਸ ਦਾ ਕੋਰੋਨਾ ਟੈੱਸਟ ਪਾਜ਼ਿਟਿਵ ਪਾਇਆ ਗਿਆ। ਫ਼ਿਲਹਾਲ ਜੱਗੂ ਕੋਲੋਂ ਪੁੱਛ ਗਿੱਛ ਕਰਨ ਵਾਲੇ ਪੁਲਿਸ ਅਧਿਕਾਰੀ ਵੀ ਕਾਰਨਟਾਈਨ ਕੀਤੇ ਜਾ ਸਕਦੇ ਹਨ। ਦੱਸਦੇ ਚੱਲੀਏ ਕਿ ਮੰਗਲਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ 42 ਨਵੇਂ ਕੋਰੋਨਾ ਪੀੜਿਤ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਵੀ ਸ਼ਾਮਿਲ ਹੈ। ਫ਼ਿਲਹਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁੱਲ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 76 ਹੋ ਚੁੱਕੀ ਹੈ।
ਉਪਰੋਕਤ ਜਾਣਕਾਰੀ ਦੀ ਤਸਦੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਕੀਤੀ ਗਈ ਹੈ।