ਗੋਆ 'ਚ ਆਉਣ ਵਾਲੇ ਮੁਸਾਫਰਾਂ ਲਈ ਨਿਯਮਾਂ 'ਚ ਤਬਦੀਲੀ
ਗੋਆ, 25 ਮਈ, 2020 : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਲਾਨ ਕੀਤਾ ਹੈ ਕਿ ਗੋਆ ਵਿਚ ਹਵਾਈ ਸਫਰ, ਰੇਲ ਜਾਂ ਸੜਕ ਰਸਤੇ ਆਉਣ ਵਾਲੇ ਮੁਸਾਫਰਾਂ ਲਈ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਜੋ ਵੀ ਗੋਆ ਆਵੇਗਾ ਤੇ ਜੇਕਰ ਉਸ ਕੋਲ ਪਿਛਲੇ 48 ਘੰਟਿਆਂ ਵਿਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐਮ ਆਰ) ਵੱਲੋਂ ਜਾਰੀ ਕੋਰੋਨਾ ਨੈਗੇਟਿਵ ਸਰਟੀਫਿਕੇਟ ਹੋਵੇਗਾ, ਉਸਨੂੰ ਆਪਣੇ ਘਰ ਜਾਣ ਦਿੱਤਾ ਜਾਵੇਗਾ।