ਚਾਰ ਮੁੱਖ ਮੰਤਰੀ ਦਿੱਤੇ ਸੰਗਰੂਰ- ਬਰਨਾਲਾ ਜਿਲ੍ਹਿਆਂ ਨੇ ਪੰਜਾਬ ਨੂੰ ਵੰਡ ਤੋਂ ਬਾਅਦ
ਮੁਹੰਮਦ ਇਸਮਾਈਲ ਏਸ਼ੀਆ/ ਹਰਮਿੰਦਰ ਭੱਟ
ਮਲੇਰਕੋਟਲਾ 11 ਮਾਰਚ ,2022 - ਜ਼ਿਲ੍ਹਾ ਸੰਗਰੂਰ ( ਮੌਜੂਦਾ ਬਰਨਾਲੇ ਜਿਲ੍ਹੇ ਸਮੇਤ ) ਪੰਜਾਬ ਦੀ ਰਾਜਨੀਤੀ ਵਿਚ ਬਹੁਤ ਅਹਿਮ ਰੋਲ ਨਿਭਾਉਂਦਾ ਆ ਰਿਹਾ ਹੈ ਇਸ ਜ਼ਿਲ੍ਹੇ ਨੇ ਪੰਜਾਬ ਨੂੰ ਹੁਣ ਤੱਕ ਚਾਰ ਮੁੱਖ ਮੰਤਰੀ ਦਿੱਤੇ ਹਨ। 2006 ਤਕ ਬਰਨਾਲਾ ਵੀ ਇਸ ਦਾ ਹਿੱਸਾ ਸੀ ਪਰ ਨਵੰਬਰ 2006 ਵਿੱਚ ਬਰਨਾਲੇ ਨੂੰ ਵੱਖਰਾ ਜ਼ਿਲ੍ਹਾ ਬਣ ਦਿੱਤਾ ਗਿਆ ਸੀ ।
ਇਸ ਤਰ੍ਹਾਂ ਪੁਰਾਣੇ ਸੰਗਰੂਰ ਜਿਲ੍ਹੇ ਦੇ ਮੁੱਖ ਮੰਤਰੀਆਂ ਦੀ ਗਿਣਤੀ 4 ਹੈ ਜਦੋਂ ਕਿ ਮੌਜੂਦਾ ਸੰਗਰੂਰ ਜਿਲ੍ਹੇ ਚੋਂ ਭਗਵੰਤ ਮਾਂ ਤੀਜੇ ਮੁੱਖ ਮੰਤਰੀ ਹੋਣਗੇ । ਸਵਰਗੀ ਸੁਰਜੀਤ ਸਿੰਘ ਬਰਨਾਲਾ ਨਵੇਂ ਜਿਲ੍ਹੇ ਬਰਨਾਲਾ ਦੇ ਵਾਸੀ ਸਨ ।
ਜ਼ਿਲ੍ਹਾ ਸੰਗਰੂਰ ਦੀ ਮੂਣਕ ਤਹਿਸੀਲ ਵਿਚ ਜਨਮੇ ਬਾਬੂ ਬ੍ਰਿਸ਼ ਭਾਨ ਵਿਧਾਨ ਸਭਾ ਹਲਕਾ ਸੁਨਾਮ ਤੋਂ ਚੋਣ ਲੜੇ ਅਤੇ ਜਨਵਰੀ 1955 ਤੋਂ ਲੈ ਕੇ ਨਵੰਬਰ 1956 ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਰਹੇ।
ਇਸ ਤੋਂ ਬਾਅਦ ਇਸੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਵੀ ਪੰਜਾਬ ਦੇ 1985 ਤੋਂ ਲੈ ਕੇ 1987 ਤਕ ਮੁੱਖ ਮੰਤਰੀ ਰਹੇ ਹਨ।
ਉਪਰੰਤ ਬਰਨਾਲਾ ਨੇੜਲੇ ਪਿੰਡ ਭੱਠਲ ਦੀ ਵਸਨੀਕ ਤੇ ਸੂਬੇ ਦੇ ਉਘੇ ਆਜ਼ਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ ਦੀ ਸਪੁੱਤਰੀ ਰਜਿੰਦਰ ਕੌਰ ਭੱਠਲ ਅਪਣੇ ਸਹੁਰਾ ਸ਼ਹਿਰ ਦੇ ਵਿਧਾਨ ਸਭਾ ਲਹਿਰਾਗਾਗਾ ਤੋਂ ਐਮਐਲਏ ਬਣੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਸੂਬੇ ਦੀ 1997 ਤੋਂ ਲੈ ਕੇ 1998 ਤਕ ਮੁੱਖ ਮੰਤਰੀ ਬਣੀ।
ਹੁਣ ਇਸੇ ਜ਼ਿਲ੍ਹੇ ਦੇ ਜੰਮਪਲ ਭਗਵੰਤ ਮਾਨ ਸੂਬੇ ਦੇ ਚੌਥੇ ਮੁੱਖ ਮੰਤਰੀ ਵਜੋਂ ਵਜੋਂ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਗਡੋਰ ਸੰਭਾਲਣਗੇ।