ਚੰਡੀਗੜ੍ਹ 'ਚ ਬੈਂਕਾਂ ਨੂੰ ਲੈ ਕੇ ਹੋਇਆ ਇਹ ਅਹਿਮ ਫੈਸਲਾ
ਕੁਲਜਿੰਦਰ ਸਰਾ
ਚੰਡੀਗੜ੍ਹ, 22 ਅਪ੍ਰੈਲ, 2020 : ਚੰਡੀਗੜ੍ਹ ਵਿਚ ਬੈਂਕਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ ਜਿਸ ਮੁਤਾਬਕ ਬੈਂਕ ਬ੍ਰਾਂਚਾਂ ਹੁਣ ਵਾਰੋ ਵਾਰੀ ਬਦਲਵੇਂ ਦਿਨ ਖੁਲ੍ਹਣਗੀਆਂਤੇ ਰੋਜ਼ਾਨਾ ਸਿਰਫ 50 ਫੀਸਦੀ ਬ੍ਰਾਂਚਾਂ ਹੀ ਖੁਲ੍ਹਣਗੀਆਂ ਤੇ ਸਿਰਫ 50 ਫੀਸਦੀ ਸਟਾਫ ਨਾਲ ਕੰਮ ਕਰਨਗੀਆਂ।
ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦੇ ਵਿੱਤ ਤੇ ਯੋਜਨਾ ਅਫਸਰ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸਾਰੇ ਕੰਟਰੋਲਿੰਗ ਆਫਿਸ, ਬੈਕ ਆਫਿਸ, ਕਰੰਸੀ ਚੈਸਟ ਬ੍ਰਾਂਚਾਂ, ਟਰੈਜ਼ਰੀ ਬ੍ਰਾਂਚਾਂ, ਲੋਨ ਪ੍ਰੋਸੈਸਿੰਗ ਸੈਲ, ਫੋਰੈਕਸ ਬ੍ਰਾਂਚਾਂ ਅਤੇ ਚੈਕ ਕਲੀਅਰਿੰਗ/ਪ੍ਰੋਸੈਸਿੰਗ ਬ੍ਰਾਂਚਾਂ 50 ਫੀਸਦੀ ਸਟਾਫ ਨਾਲ ਰੋਜ਼ਾਨਾ ਖੁਲ੍ਹਣਗੀਆਂ। ਬਾਰੇ ਏ ਟੀ ਐਮ ਤੇ ਬੈਂਕ ਕਰੰਸਪਾਂਡੈਂਟ ਰੋਜ਼ਾਨਾ ਖੁਲ੍ਹਣਗੇ। ਬੈਂਕਾਂ ਵਿਚ ਕੈਸ਼ ਲਿਆਉਣ ਤੇ ਲਿਜਾਣ ਤੇ ਇਸ ਸਬੰਧੀ ਤਕਨੀਕੀ ਕੰਮਕਾਜ ਰੋਜ਼ ਹੋਵੇਗਾ।
ਇਸ ਤੋਂ ਇਲਾਵਾ ਬਾਕੀ ਸਾਰੀਆਂ ਬ੍ਰਾਂਚਾਂ ਬਦਲਵੇਂ ਦਿਨ 50 ਫੀਸਦੀ ਸਟਾਫ ਨਾਲ ਖੁਲ੍ਹਣਗੀਆਂ। ਬ੍ਰਾਂਚਾਂ ਦੇ ਖੁਲ੍ਹਣ ਦੇ ਦਿਨ ਵੀ ਤੈਅ ਕਰ ਦਿੱਤੇ ਗਏ ਹਨ, ਇਹ ਜਾਨਣ ਲਈ ਨਾਲ ਨੱਥੀ ਸਾਰਣੀ ਵੇਖੋ :