← ਪਿਛੇ ਪਰਤੋ
ਚੰਡੀਗੜ੍ਹ 'ਚ ਇਕੋ ਦਿਨ 'ਚ ਆਏ 11 ਹੋਰ ਕੇਸ, ਗਿਣਤੀ ਹੋਈ 56 ਚੰਡੀਗੜ੍ਹ, 28 ਅਪ੍ਰੈਲ, 2020 : ਚੰਡੀਗੜ੍ਹ ਵਿਚ ਇਕੋ ਦਿਨ ਵਿਚ 11 ਹੋਰ ਨਵੇਂ ਕੇਸ ਪਾਜ਼ੀਟਿਵ ਆ ਗਏ ਹਨ ਜਿਸ ਮਗਰੋਂ ਸ਼ਹਿਰ ਵਿਚ ਕੇਸਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ। ਅੱਜ ਸਵੇਰੇ ਪਹਿਲਾਂ 5 ਕੇਸ ਸੈਕਟਰ 30 ਵਿਚੋਂ ਆਏ ਸਨ ਜਿਸ ਵਿਚੋਂ 4 ਮਹਿਲਾਵਾਂ ਤੇ ਇਕ ਬਜ਼ੁਰਗ ਪੁਰਸ਼ ਸ਼ਾਮਲ ਸੀ। ਅੱਜ ਸ਼ਾਮੀਂ 6 ਹੋਰ ਕੇਸ ਬਾਪੂ ਧਾਮ ਕਲੌਨੀ ਵਿਚੋਂ ਆਏ ਹਨ। ਇਸ ਤਰਾਂ ਚੰਡੀਗੜ੍ਹ ਵਿਚ ਕੇਸਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ।
Total Responses : 267