ਸੰਜੀਵ ਸੂਦ
ਲੁਧਿਆਣਾ, 21 ਮਾਰਚ 2020 - ਜਿੱਥੇ ਦੇਸ਼ ਭਾਰਤ ਵਿੱਚ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਮਾਤਾ ਰਾਣੀ ਚੌਕ 'ਚ ਸਥਿਤ ਇੱਕ ਨਿੱਜੀ ਹੋਟਲ 'ਚ ਜਰਮਨ ਮੂਲ ਦੇ ਇੱਕ ਵਿਅਕਤੀ ਦੀ ਸ਼ੱਕ ਦੇ ਤੌਰ 'ਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਜਾਂਚ ਕੀਤੀ ਗਈ ਹੈ। ਇਹ ਵਿਅਕਤੀ ਲੰਬੇ ਸਮੇਂ ਤੋਂ ਇਸ ਹੋਟਲ ਦੇ ਵਿੱਚ ਰਹਿ ਰਿਹਾ ਸੀ। ਹਾਲਾਂਕਿ ਮੌਕੇ 'ਤੇ ਕੀਤੇ ਗਏ ਟੈਸਟਾਂ ਦੇ ਵਿੱਚ ਕੋਈ ਵੀ ਟੈਸਟ ਪਾਜੀਟਿਵ ਨਹੀਂ ਆਇਆ। ਪਰ ਇਤਿਹਾਤ ਦੇ ਤੌਰ 'ਤੇ ਵਿਅਕਤੀ ਨੂੰ ਹੋਟਲ 'ਚ ਹੀ 14 ਦਿਨ ਰੁਕਣ ਲਈ ਕਿਹਾ ਗਿਆ ਹੈ।
ਸਿਹਤ ਵਿਭਾਗ ਦੇ ਮੁਲਾਜ਼ਮ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਇਸ ਵਿਅਕਤੀ ਦੀ ਜਾਂਚ ਲਈ ਉਨ੍ਹਾਂ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਵਿਅਕਤੀ ਨੂੰ ਇਸੇ ਥਾਂ ਤੇ ਰੱਖਿਆ ਜਾਵੇਗਾ ਅਤੇ ਨਾਲ ਨਹੀਂ ਲਿਜਾਇਆ ਜਾ ਰਿਹਾ ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਫਸਰ ਨੇ ਵੀ ਦੱਸਿਆ ਕਿ ਜਰਮਨ ਮੂਲ ਦਾ ਵਿਅਕਤੀ ਬੀਤੇ ਕਈ ਦਿਨਾਂ ਤੋਂ ਇਸੇ ਹੋਟਲ ਚ ਰਹਿ ਰਿਹਾ ਸੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਸਿਹਤ ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਇੱਥੇ ਵਿਅਕਤੀ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਦੇ ਨਮੂਨੇ ਲੈ ਲਏ ਗਏ ਨੇ ਜੋ ਸੈਂਪਲ ਲਈ ਭੇਜੇ ਜਾਣਗੇ ਅਤੇ ਸੈਂਪਲ ਆਉਣ ਤੱਕ ਇਸ ਵਿਅਕਤੀ ਨੂੰ ਇਸੇ ਥਾਂ ਤੇ 14 ਦਿਨਾਂ ਲਈ ਰੱਖਿਆ ਜਾਵੇਗਾ। ਉਧਰ ਜਰਮਨ ਨਾਗਰਿਕ ਨੇ ਵੀ ਆਪਣੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਦੀ ਗੱਲ ਆਖੀ।