ਜਲੰਧਰ, 26 ਅਪ੍ਰੈਲ 2020 - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ’ਚ 12 ਹੋਰ ਪਾਜ਼ਿਟਿਵ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਚੋਂ ਇਕ ਮੀਡੀਆ ਕਰਮੀ ਅਤੇ 4 ਔਰਤਾਂ ਵੀ ਸ਼ਾਮਿਲ ਹਨ। ਜਿਸ ਨਾਲ ਹੁਣ ਮਰੀਜ਼ਾਂ ਦੀ ਗਿਣਤੀ 78 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਮਰੀਜ਼ਾਂ 'ਚ ਇਕ ਅਦਾਰੇ ਨਾਲ ਸਬੰਧਿਤ 1 ਮਰੀਜ਼, 2 ਰਾਜਾ ਗਾਰਡਨ, 3 ਰਾਜ ਨਗਰ, 1 ਕਰੋਲ ਬਾਗ, 1 ਸੰਤ ਨਗਰ ਅਤੇ 1 ਬਸਤੀ ਸ਼ੇਖ਼ ਦਾ ਰਹਿਣ ਵਾਲਾ ਹੈ। ਨਵੇਂ ਹਨ ਅਤੇ ਬਾਕੀ ਸਾਰੇ ਮਰੀਜ਼ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਸਨ।