← ਪਿਛੇ ਪਰਤੋ
ਟਰੰਪ ਦਾ ਟੈਸਟ ਫਿਰ ਆਇਆ ਨੈਗੇਟਿਵ ਵਾਸ਼ਿੰਗਟਨ ਡੀ ਸੀ, 3 ਅਪ੍ਰੈਲ, 2020 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਰੋਨਾਵਾਇਰਸ ਟੈਸਟ ਇਕ ਵਾਰ ਫਿਰ ਤੋਂ ਨੈਗੇਟਿਵ ਆਇਆ ਹੈ। ਵ੍ਹਾਈਟ ਹਾਊਸ ਦੇ ਫਿਜ਼ੀਸ਼ੀਅਨ ਸੀਆਨ ਕੋਨਲੇ ਨੇ ਲਿਖਿਆ ਹੈ ਕਿ ਅੱਜ ਸਵੇਰੇ ਰਾਸ਼ਟਰਪਤੀ ਦਾ ਕੋਰੋਨਾਵਾਇਰਸ ਟੈਸਟ ਫਿਰ ਕੀਤਾ ਗਿਆ ਸੀ ਜਿਸ ਵਿਚ ਨਵੀਂ ਛੇਤੀ ਨਤੀਜੇ ਦੇਣ ਵਾਲੀ ਟੈਸਟ ਵਿਧੀ ਵਰਤੀ ਗਈ। ਉਹ ਸਿਹਤਮੰਦ ਹਨ ਤੇ ਉਹਨਾਂ ਵਿਚ ਕੋਈ ਲੱੱਛਣ ਨਹੀਂ ਪਾਏ ਗਏ। ਸੈਂਪਲ ਸਿਰਫ ਇਕ ਮਿੰਟ ਵਿਚ ਲਿਆ ਗਿਆ ਤੇ ਟੈਸਟ ਰਿਜ਼ਲਟ ਵੀ 15 ਮਿੰਟਾਂ ਵਿਚ ਆ ਗਏ। ਪਿਛਲੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਨਾਲ ਲੜਾਈ ਵਿਚ ਨਰਸਿੰਗ ਹੋਮਾਂ ਵਾਸਤੇ ਨਵੀਂਆਂ ਗਾਈਡਲਾਈਨਜ਼ ਐਲਾਨੀਆਂ ਸਨ। ਪਹਿਲੀਆਂ ਗਾਈਡਲਾਈਨਜ਼ ਦੇ ਨਾਲ ਹੀ ਨਵੀਂਆਂ ਲਾਗੂ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਮੈਡੀਕਲ ਤੌਰ 'ਤੇ ਗੈਰ ਲੋੜੀਂਦਾ ਵਿਅਕਤੀ ਨਰਸਿੰਗ ਹੋਮਾਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
Total Responses : 267