ਤਸਵੀਰ : ਬੁਕਿੰਗ ਡਾਟ ਕਾਮ ਦੇ ਧੰਨਵਾਦ ਸਾਹਿਤ
ਟੋਰਾਂਟੋ, 15 ਮਾਰਚ 2020 - ਕੋਰੋਨਾ ਵਾਇਰਸ ਦਿਨੋਂ-ਦਿਨ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ ਅਤੇ ਵੱਖ-ਵੱਖ ਦੇਸ਼ਾਂ 'ਚ ਇਸ ਦੇ ਮਰੀਜ ਵਧਦੇ ਹੀ ਜਾ ਰਹੇ ਹਨ। ਜਿਸ ਨੂੰ ਲੈ ਕੇ ਵਿਸ਼ਵ ਭਰ 'ਚ ਭੀੜ ਵਾਲੇ ਸਥਾਨਾਂ 'ਤੇ ਲੋਕਾਂ ਨੂੰ ਜਾਣ ਤੋਂ ਵਰਜਿਆ ਜਾ ਰਿਹਾ ਹੈ। ਜਿਸ ਨੂੰ ਧਿਆਨ 'ਚ ਰੱਖਦਿਆਂ ਹੋਇਆ ਇਸ ਵਾਰ ਟੋਰਾਂਟੋ 'ਚ ਹੋਣ ਵਾਲਾ ਸਾਲਾਨਾ ਖਾਲਸਾ ਦਿਵਸ ਸਮਾਗਮ ਰੱਦ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਉਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਵੱਲੋਂ ਫੈਸਲਾ ਲਿਆ ਗਿਆ ਹੈ। ਇਸ ਵਾਰ ਦਾ ਸਾਲਾਨਾ ਖਾਲਸਾ ਦਿਵਸ ਟੋਰਾਂਟੋ ਦੇ ਡਾਊਨ-ਟਾਊਨ 'ਚ 26 ਅਪ੍ਰੈਲ 2020 ਨੂੰ ਹੋਣਾ ਸੀ ਜੋ ਕਿ ਕੋਰੋਨਾ ਵਾਇਰਸ ਬਿਮਾਰੀ ਨੂੰ ਦੇਖਦੇ ਹੋਏ ਇਸ ਸਾਲ ਰੱਦ ਕਰ ਦਿੱਤਾ ਗਿਆ ਹੈ।
ਸਾਲਾਨਾ ਖਾਲਸਾ ਡੇਅ ਸੈਲੀਬ੍ਰੇਸ਼ਨ ਸਿੱਖ ਕਮਿਊਨਿਟੀ ਵੱਲੋਂ ਹਰ ਸਾਲ ਅਪ੍ਰੈਲ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਮਾਗਮ 'ਚ 150,000 ਤੋਂ ਜ਼ਿਆਦਾ ਲੋਕ ਸ਼ਾਮਿਲ ਹੁੰਦੇ ਹਨ।