ਹਰੀਸ਼ ਕਾਲੜਾ
- ਜੇ ਕੋਈ ਦੁਕਾਨਦਾਰ ਨਿਰਧਾਰਿਤ ਰੇਟਾਂ ਤੋਂ ਵੱਧ ਵਸਤੂਆ ਵੇਚਦਾ ਪਾਇਆ ਗਿਆ ਤਾਂ ਦਰਜ ਹੋਵੇਗੀ ਐਫ.ਆਈ.ਆਰ
ਰੂਪਨਗਰ, 22 ਮਾਰਚ 2020 - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਵੱਲੋਂ ਜ਼ਿਲ੍ਹੇ ਦੇ ਸਮੂਹ ਸਹਾਇਕ ਖੁਰਾਕ ਤੇ ਸਪਲਾਈ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਕਰੋਨਾ ਵਾਇਰਸ ਕਾਰਨ ਫੈਲਣ ਵਾਲੀ ਮਹਾਂਮਾਰੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਕਿਹਾ ਗਿਆ ਹੈ। ਉਨ੍ਹਾਂ ਵੱਲੋਂ ਸਮੂਹ ਸਹਾਇਕ ਖੁਰਾਕ ਤੇ ਸਪਲਾਈ ਅਫਸਰਾਂ ਨੂੰ ਉਨ੍ਹਾਂ ਅਧੀਨ ਖੇਤਰ ਵਿੱਚ ਹਰੇਕ ਪੈਟਰੋਲ ਪੰਪ ਤੇ 3000 ਲੀਟਰ ਡੀਜਲ ਤੇ 2000 ਲੀਟਰ ਪੈਟਰੋਲ ਰਿਜ਼ਰਵ ਰੱਖਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਹਰੇਕ ਗੈਸ ਏਜੰਸੀ ਤੇ 100-100 ਭਰੇ ਹੋਏ ਸਿਲੰਡਰ ਰਿਜ਼ਰਵ ਰੱਖੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਨ ਸਮੱਗਰੀ ਦੇ ਲੋੜੀਂਦੇ ਪ੍ਰਬੰਧਾਂ ਵਾਸਤੇ ਸਾਰੇ ਬਲਾਕਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਰੱਖਣ ਵਾਲੇ ਹੋਲਸੇਲਰਾਂ ( ਰਾਸ਼ਨ ਹੋਲਸੇਲਰਾਂ)/ਆਟਾ ਚੱਕੀਆ ਕੋਲ ਜਰੂਰੀ ਵਸਤਾਂ/ ਰਾਸ਼ਨ ਸਮੱਗਰੀ ਦਾ ਸਟਾਕ ਰਿਜ਼ਰਵ ਰਖਵਾ ਲਿਆ ਜਾਵੇ। ਰਲੀਫ ਕੈਂਪਾਂ ਵਿੱਚ ਵਰਤੋਂ ਲਈ ਛੋਟੀਆਂ ਵਸਤਾਂ ਜਿਵੇਂ ਮਾਚਿਸਾਂ/ਮੋਮਬੱਤੀਆਂ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇ।
ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਗੈਸ ਏਜੰਸੀਆਂ , ਪੰਟਰੋਲ ਪੰਪਾਂ ਅਤੇ ਕਰਿਆਨਾ ਹੋਲ ਸੇਲਰਾਂ ਨਾਲ ਮੀਟਿੰਗ ਵੀ ਕਰ ਲਈ ਜਾਵੇ ਤਾਂ ਜ਼ੋ ਕਿਸੇ ਕਿਸਮ ਦੀ ਬਲੈਕ ਮਾਰਕਿਟਿੰਗ ਨਾ ਕੀਤੀ ਜਾ ਸਕੇ ਅਤੇ ਬਲੈਕ ਮਾਰਕਿਟਿੰਗ ਰੋਕਣ ਸਬੰਧੀ ਸਖਤ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਵਸਤੂਆ ਦੇ ਸੈਲਿੰਗ ਪ੍ਰਾਈਜ਼ ਤੋਂ ਵੱਧ ਜੇਕਰ ਕੋਈ ਹੋਲਸੇਲਰ ,ਦੁਕਨਦਾਰ ਅਤੇ ਵਪਾਰੀ ਵੱਧ ਰੇਟ ਤੇ ਵਸਤੂਆਂ ਵੇਚਦਾ ਪਾਇਆ ਜਾਵੇ ਤਾਂ ਉਸਦੇ ਖਿਲਾਫ ਐਫ.ਆਈ.ਆਰ ਦਰਜ ਕਰ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਚੈਕਿੰਗਾਂ ਸਮੇਂ ਸਮੇਂ ਤੇ ਅਮਲ ਵਿੱਚ ਲਿਆਂਦੀਆਂ ਜਾਣ।