- ਡੇਰਾ ਬਿਆਸ ਨੇ ਪ੍ਰਧਾਨ ਮੰਤਰੀ ਅਤੇ ਪੰਜ ਸੂਬਿਆ ਦੇ ਮੁੱਖ ਮੰਤਰੀਆਂ ਦੇ ਰਾਹਤ ਫੰਡ ਲਈ ਦਿੱਤੇ 8 ਕਰੋੜ ਰੁਪਏ
ਜਲੰਧਰ, 29 ਮਾਰਚ 2020 - ਦੇਸ਼ 'ਚ ਕੋਰੋਨਾ ਵਾਇਰਸ ਦਿਨੋਂ ਦਿਨ ਪੈਰ ਪਸਾਰਦਾ ਹੀ ਜਾ ਰਿਹਾ ਹੈ ਅਜਿਹੇ ਸਮੇਂ ਡੇਰਾ ਬਿਆਸ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅੱਠ ਕਰੋੜ ਦੀ ਰਾਸ਼ੀ ਭੇਂਟ ਕੀਤੀ ਗਈ ਹੈ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਸੋਸਾਇਟੀ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦੋ ਕਰੋੜ ਜਦੋਂ ਕਿ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਰਾਹਤ ਫੰਡ ਲਈ ਇੱਕ-ਇੱਕ ਕਰੋੜ ਜਦੋਂ ਕੋ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਇੱਕ ਕਰੋੜ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।
ਇਸ ਤੋਂ ਬਿਨਾਂ ਡੇਰਾ ਬਿਆਸ ਵੱਲੋਂ ਕੁੱਝ ਹੈਪਲ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨਾਲ ਜ਼ਰੂਰਤਮੰਦ ਪਰਿਵਾਰ ਸੰਪਰਕ ਕਰ ਸਕਦੇ ਹਨ। ਇਸ ਤੋਂ ਬਿਨਾਂ ਸਥਾਨਕ ਅਧਿਕਾਰਿਆਂ ਨਾਲ ਵੀ ਲੋੜ ਪੈਣ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਜ਼ਰੂਰਤਮੰਦਾ ਨੂੰ ਦਿਨ 'ਚ ਤਿੰਬ ਵਾਰ ਸਵੇਰੇ ਛੇ ਵਜੇ, ਦੁਪਿਗਰ ਬਾਰਾਂ ਵਜੇ ਅਤੇ ਸ਼ਾਮ ਨੂੰ ਛੇ ਵਜੇ ਵੀ ਭੋਜਨ ਦਿੱਤਾ ਜਾਵੇਗਾ।