← ਪਿਛੇ ਪਰਤੋ
ਪੰਜਾਬ ਚ ਤਬਲਿਗੀ ਜਮਾਤ ਨਾਲ ਸੰਬੰਧਤ ਦੋ ਮਹਿਲਾਵਾਂ ਆਈਆਂ ਪਾਜ਼ੀਟਿਵ ਦੀਦਾਰ ਗੁਰਨਾ ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ, 2020 : ਫ਼ਤਹਿਗੜ੍ਹ ਸਾਹਿਬ ਜ਼ਿਲੇ ਦੇ ਖਮਾਣੋਂ ਤਹਿਸੀਲ ਦੇ ਪਿੰਡ ਮਨੈਲੀ ਦੀਆਂ ਦੋ ਔਰਤਾਂ ਕੋਰੋਨਾਪਾਜ਼ੀਟਿਵ ਪਾਈਆਂ ਗਈਆਂ ਹਨ। ਦੋਵਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਨੇ ਕੀਤੀ ਹੈ। ਜਾਣਕਾਰੀ ਮੁਤਾਬਕ ਪਿੰਡ ਮਨੈਲੀ 'ਚ ਤਬਦੀਲੀ ਜਮਾਤ ਨਾਲ ਸਬੰਧਤ 11 ਲੋਕਾਂ ਨੂੰ ਸਰਕਾਰੀ ਹਸਪਤਾਲ ਖਮਾਣੋਂ ਵਿਖੇ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ। ਇਹਨਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਜਿਸ ਵਿਚੋਂ ਦੋ ਮਹਿਲਾਵਾਂ ਪਾਜ਼ੀਟਿਵ ਆਈਆਂ ਹਨ। ਹੁਣ ਇਹ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਜੇਰੇ ਇਲਾਜ ਹਨ। ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਨੂੰ ਸਰਕਾਰ ਨੇ ਆਈਸੋਲੇਸ਼ਨ ਫੈਸੀਲਿਟੀ ਐਲਾਨ ਦਿੱਤਾ ਸੀ।
Total Responses : 267