ਤਿੰਨ ਹੋਰ ਜਣੇ ਹੋਏ ਤੰਦਰੁਸਤ, ਹਸਪਤਾਲੋਂ ਛੁੱਟੀ ਮਿਲੀ
ਚੰਡੀਗੜ੍ਹ, 15 ਮਈ, 2020 : ਚੰਡੀਗੜ੍ਹ ਵਿਚ ਤਿੰਨ ਹੋਰ ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਗਏ ਹਨ ਤੇ ਇਹਨਾਂ ਨੂੰ ਅੱਜ ਪੀ ਜੀ ਆਈ ਚੰਡੀਗੜ੍ਹ ਤੋਂ ਛੁੱਟੀ ਮਿਲ ਗਈ। ਤਿੰਨਾਂ ਮਰੀਜ਼ਾਂ ਵਿਚ ਸੈਕਟਰ 38 ਨਿਵਾਸੀ 79 ਸਾਲਾ ਬਜੁਰਗ ਮਹਿਲਾ, ਸੈਕਟਰ 30 ਨਿਵਾਸੀ 9 ਸਾਲਾ ਲੜਕੀ ਅਤੇ ਸੈਕਟਰ 15 ਨਿਵਾਸੀ 67 ਸਾਲਾ ਪੁਰਸ਼ ਸ਼ਾਮਲ ਹਨ।