ਦੋ ਹੋਰ ਥਾਵਾਂ 'ਤੇ ਸ਼ੁਰੂ ਹੋਈ ਕੋਰੋਨਾ ਸੈਂਪਲਾਂ ਦੀ ਟੈਸਟਿੰਗ, ਜ਼ਿਲ੍ਹਿਆਂ ਦੀ ਨਵੇਂ ਸਿਰੇ ਤੋਂ ਕੀਤੀ ਵੰਡ
ਚੰਡੀਗੜ੍ਹ , 23 ਅਪ੍ਰੈਲ, 2020 : ਪੰਜਾਬ ਵਿਚ ਕੋਰੋਨਾਵਾਇਰਸ ਦੇ ਸੈਂਪਲਾਂ ਦੀ ਟੈਸਟਿੰਗ ਹੁਣ ਦੋ ਹੋਰ ਥਾਵਾਂ 'ਤੇ ਹੋਣ ਲੱਗ ਪਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐਮ ਆਰ) ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਆਈ ਐਮ ਟੈਕ ਚੰਡੀਗੜ੍ਹ ਦੋ ਵਾਇਰੋਲੋਜੀ ਲੈਬਜ਼ ਵਿਚ ਸੈਂਪਲਾਂ ਦੀ ਟੈਸਟਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪੀ ਜੀ ਆਈ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਹੀ ਸੈਂਪਲ ਟੈਸਟ ਹੋ ਰਹੇ ਸਨ।
ਨਵੇਂ ਸੈਂਟਰ ਮਿਲਣ ਮਗਰੋਂ ਜ਼ਿਲ੍ਹਿਆਂ ਦੀ ਨਵੇਂ ਤੋਂ ਸਿਰੇ ਤੋਂ ਵੰਡ ਕੀਤੀ ਗਈ ਹੈ। ਇਸ ਮੁਤਾਬਕ ਹੁਣ ਮੁਹਾਲੀ ਤੇ ਲੁਧਿਆਣਾ ਦੇ ਸੈਂਪਲ ਪੀ ਜੀ ਆਈ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ ਤੇ ਹੁਸ਼ਿਆਰਪੁਰ ਦੇ ਸੈਂਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਬਰਨਾਲਾ, ਮਾਨਸਾ, ਸੰਗਰੂਰ, ਨਵਾਂਸ਼ਹਿਰ ਤੇ ਬਠਿੰਡਾ ਦੇ ਸੈਂਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਮੋਗਾ ਤੇ ਪਠਾਨਕੋਟ ਦੇ ਸੈਂਪਲ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਅਤੇ ਰੋਪੜ ਤੇ ਫਤਿਹਗੜ ਸਾਹਿਬ ਦੇ ਸੈਂਪਲ ਆਈ ਐਮ ਟੈਕ ਚੰਡੀਗੜ੍ਹ ਦੀਆਂ ਵਾਇਰੋਲਾਜੀ ਲੈਬਜ਼ ਵਿਚ ਟੈਸਟ ਕੀਤੇ ਜਾਣਗੇ। ਇਹ ਜਾਣਕਾਰੀ ਵਿਸ਼ੇਸ਼ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੇ ਬੀ ਐਸ ਸਿੱਧੂ ਨੇ ਟਵੀਟ 'ਤੇ ਸਾਂਝੀ ਕੀਤੀ ਹੈ।