ਧੂਰੀ, 4 ਅਪ੍ਰੈਲ 2020 - ਅੱਜ ਤੋਂ ਕਰੀਬ 4-5 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਵੱਲੋਂ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਅਪੀਲ ਕੀਤੀ ਗਈ ਸੀ ਕਿ ਲੋਕਲ ਪੱਧਰ ਉੱਤੇ ਕੋਈ ਅਜਿਹੀ ਮਸ਼ੀਨ ਤਿਆਰ ਕਰਵਾਈ ਜਾਵੇ ਜੋ ਮੈਡੀਕਲ ਕਸਵੱਟੀ ਉਤੇ ਖਰੀ ਉਤਰ ਕੇ ਕੋਰੋਨਾ ਵਾਇਰਸ ਦੇ ਇਲਾਜ ਲਈ ਕਾਰਗਰ ਸਾਬਤ ਹੋ ਸਕੇ।
ਜਿਸ ਤੋਂ ਬਾਅਦ ਧੂਰੀ ਦੇ ਉਦਯੋਗਪਤੀ ਜੈ ਸਿੰਘ ਵੱਲੋਂ ਇਕ ਅਜਿਹੀ ਮਸ਼ੀਨ ਦਾ ਵਰਕਿੰਗ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਛੇਤੀ ਹੀ ਸਫਲ ਪ੍ਰੀਖਣਾਂ ਤੋਂ ਬਾਅਦ ਮੈਡੀਕਲ ਸੇਵਾਵਾਂ ਦੇ ਖੇਤਰ ਵਿੱਚ ਵਰਤਿਆ ਜਾ ਸਕੇਗਾ। ਇਹ ਮਸ਼ੀਨ ਮਰੀਜ਼ ਦੁਆਰਾ ਸਾਹ ਲੈਣ ਦੀ ਮੁਸ਼ਕਿਲ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਇਸ ਮਸ਼ੀਨ ਦੀ ਮੈਡੀਕਲ ਕਸਵੱਟੀ ਉੱਤੇ ਆਧਾਰਿਤ ਪਰਖ ਪੜਚੋਲ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਇਸ ਦੇ ਇਸਤੇਮਾਲ ਸਬੰਧੀ ਅੰਤਿਮ ਪ੍ਰਵਾਨਗੀ ਲਈ ਜਾਵੇਗੀ।