ਹਰਜਿੰਦਰ ਸਿੰਘ ਬਸਿਆਲਾ
- ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ 13 ਅਪ੍ਰੈਲ ਨੂੰ 'ਯੂਮ' ਐਪ 'ਤੇ ਸ਼ਬਦ, ਕਵਿਤਾ, ਕਵੀਸ਼ਰੀ ਤੇ ਵਾਰਾਂ ਨਾਲ ਵੀ ਹੋਵੇਗੀ ਸਾਂਝ
- ਹਾਈਟੈਕ ਅਤੇ ਆਨ ਲਾਈਨ ਹੋਵੇਗਾ ਵਿਸਾਖੀ ਸਮਾਗਮ
ਔਕਲੈਂਡ, 7 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੈ ਕਿ ਘਰਾਂ ਦੇ ਅੰਦਰ ਰਹਿ ਹੀ ਅਰਦਾਸ ਕੀਤੀ ਜਾਵੇ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿਚ ਚੱਲ ਰਹੇ ਲਾਕ ਡਾਊਨ ਦੌਰਾਨ ਵੀ ਵੱਡੇ ਇਕੱਠ ਕਰਨ ਦੀ ਮਨਾਹੀ ਹੈ। ਖਾਲਸੇ ਦੇ ਜਨਮ ਦਿਹਾੜੇ ਦੇ ਉਤਸ਼ਾਹ ਨੂੰ ਬਰਕਰਾਰ ਰੱਖਦਿਆਂ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸਥਿਤ ਗੁਰਦੁਆਰਾ ਸਾਹਿਬ ਜਿਸ ਨੇ ਆਪਣੇ ਸੁੰਦਰ ਡਿਜ਼ਾਈਨ ਦੇ ਲਈ ਇਨਾਮ ਵੀ ਜਿੱਤਿਆ ਹੋਇਆ ਹੈ, ਵਿਖੇ ਇਕ ਨਿਵੇਕਲਾ ਤੇ ਹਾਈ ਟੈਕ ਉਦਮ ਕਰਦਿਆਂ 13 ਅਪ੍ਰੈਲ ਨੂੰ ਸਵੇਰੇ 11 ਵਜੇ 'ਯੂਮ' ਐਪ ਦੇ ਰਾਹੀਂ ਘਰ ਬੈਠੀਆਂ ਹੋਣਹਾਰ ਸੰਗਤਾਂ ਦੇ ਨਾਲ ਸਾਂਝ ਪਾਉਣ ਦਾ ਫੈਸਲਾ ਕੀਤਾ ਹੈ।
ਇਸ 'ਯੂਮ' (ਮੀਟਿੰਗ) ਆਈ. ਡੀ. ਦੇ ਨਾਲ ਜੇਕਰ ਕੋਈ ਕੀਰਤਨਕਾਰ, ਕਵੀਸ਼ਰ, ਢਾਡੀ ਜਾਂ ਕਵਿਤਾ ਆਦਿ ਸੰਗਤਾਂ ਨੂੰ ਸਰਵਣ ਕਰਵਾ ਸਕਦਾ ਹੈ। ਇਹ ਸਮਾਗਮ ਆਨਲਾਈਨ ਸਮਾਗਮ ਹੋਵੇਗਾ। ਇਹ ਪ੍ਰੋਗਰਾਮ ਨੌਜਵਾਨ ਵਰਗ ਨੂੰ ਸਿੱਖੀ ਨਾਲ ਜੁੜਨ ਲਈ ਵਧੀਆ ਸਾਧਨ ਹੋਵੇਗਾ ਅਤੇ ਇਹ ਇਕੱਲੇਪਣ ਨੂੰ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਘਰ ਨਾਲ ਜੁੜਨ ਦਾ ਇੱਕ ਵਧੀਆ ਤਰੀਕਾ ਹੋਵੇਗਾ।
ਇਸ ਆਨ ਲਾਈਨ ਸਮਾਗਮ ਦੇ ਵਿਚ ਚੋਣਵੇਂ ਪੇਸ਼ਕਰਤਾ ਸ਼ਾਮਿਲ ਹੋ ਸਕਣਗੇ ਜਦ ਕਿ ਬਾਕੀ ਸੰਗਤ ਫੋਨਾਂ ਜਾਂ ਟੀ.ਵੀ. ਦੇ ਨਾਲ ਫੋਨ ਕੁਨੈਕਟ ਕਰਕੇ ਵੇਖ ਸਕੇਗੀ। ਸ਼ੁੱਕਰਵਾਰ 10 ਵਜੇ ਤੱਕ ਸੰਪਰਕ ਕਰਨ ਲਈ ਕਿਹਾ ਗਿਆ ਹੈ। 14 ਅਪ੍ਰੈਲ ਨੂੰ ਵਿਸਾਖੀ ਦਾ ਪ੍ਰੋਗਰਾਮ ਫੇਸਬੁੱਕ ਪੇਜ਼ ਉੱਤੇ ਲਾਈਵ ਕੀਤਾ ਜਾਵੇਗਾ। ਇਹ ਤਕਨੀਕ ਦੁਨੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਵੀ ਵਰਤੀ ਜਾ ਸਕਦੀ ਹੈ ਲੋੜ ਹੈ ਥੋੜ੍ਹਾ ਹਾਈ ਟੈਕ ਹੋਣ ਦੀ।