ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੜ੍ਹੋ ਕਿੰਨੀਆਂ ਵੋਟਾਂ ਦੇ ਫਰਕ ਨਾਲ ਕੀਤੀ ਜਿੱਤੇ
ਜੀ ਐਸ ਪੰਨੂ
ਪਟਿਆਲਾ, 10 ਮਾਰਚ,2022 - ਹਲਕਾ ਪਟਿਆਲਾ ਦਿਹਾਤੀ-110 ਦੇ ਰਿਟਰਨਿੰਗ ਅਧਿਕਾਰੀ-ਕਮ-ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ ਪਈਆਂ 148486 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ 77155 ਵੋਟਾਂ ਪ੍ਰਾਪਤ ਕਰਕੇ, 53474 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਇਸ ਹਲਕੇ 'ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੋਹਿਤ ਮਹਿੰਦਰਾ ਨੂੰ 23681 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜਸਪਾਲ ਸਿੰਘ ਬਿੱਟੂ ਚੱਠਾ ਨੂੰ 19996 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰੋ. ਮੋਹਿੰਦਰ ਪਾਲ ਸਿੰਘ ਨੂੰ 5404 ਵੋਟਾਂ, ਪੰਜਾਬ ਲੋਕ ਕਾਂਗਰਸ ਦੇ ਸੰਜੀਵ ਸ਼ਰਮਾ ਬਿੱਟੂ ਨੂੰ 11887 ਵੋਟਾਂ, ਸਮਾਜਿਕ ਸੰਘਰਸ਼ ਪਾਰਟੀ ਦੇ ਹਰਪ੍ਰੀਤ ਕੌਰ ਨੂੰ 320 ਵੋਟਾਂ ਮਿਲੀਆਂ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਜਸਦੇਵ ਸਿੰਘ ਉਰਫ਼ ਜਸਲੀਨ ਪਟਿਆਲਾ ਨੂੰ 127 ਵੋਟਾਂ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਤੇਜਵਿੰਦਰਪਾਲ ਸਿੰਘ ਸੈਣੀ ਨੂੰ 314 ਵੋਟਾਂ ਪ੍ਰਾਪਤ ਹੋਈਆਂ। ਆਜ਼ਾਦ ਉਮੀਦਵਾਰ ਅਭਿਸ਼ੇਕ ਸਿੰਘ ਨੂੰ 212 ਵੋਟਾਂ, ਸ਼ਵੇਤਾ ਜਿੰਦਲ ਨੂੰ 115 ਵੋਟਾਂ, ਸੌਰਭ ਜੈਨ ਨੂੰ 3080, ਕ੍ਰਿਸ਼ਨ ਕੁਮਾਰ ਨੂੰ 121, ਜਸਦੀਪ ਸਿੰਘ ਨਿੱਕੂ ਨੂੰ 1336 ਵੋਟਾਂ, ਜਸ਼ਨਦੀਪ ਸਿੰਘ ਜੋਸ਼ੀ ਨੂੰ 602, ਦਲਬੀਰ ਸਿੰਘ ਨੂੰ 884, ਪ੍ਰੋ. ਧਰਮਿੰਦਰ ਸਿੰਘ ਸਪੋਲੀਆ ਨੂੰ 1071, ਪਰਮਜੀਤ ਸਿੰਘ ਭੁੱਲਰ ਨੂੰ 305, ਬਲਜੀਤ ਸਿੰਘ ਨੂੰ 568 ਅਤੇ ਰਾਜੀਵ ਕੁਮਾਰ ਬੱਬਰ ਨੂੰ 294 ਵੋਟਾਂ ਮਿਲੀਆਂ ਜਦੋਂਕਿ ਨੋਟਾ ਨੂੰ 771 ਵੋਟਾਂ ਪ੍ਰਾਪਤ ਹੋਈਆਂ ਹਨ। ਦੱਸਣਯੋਗ ਹੈ ਕਿ ਸੰਦੀਪ ਸ਼ਰਮਾ ਬਿੱਟੂ ਮੈਅਰ ਪਟਿਆਲਾ ਸ਼ਹਿਰ ਦੇ ਹਾਰ ਚੁੱਕੇ ਹਨ ਤੇ ਉਨ੍ਹਾਂ ਨੂੰ ਸਿਰਫ਼11887 ਵੋਟਾਂ ਪਾਈਆਂ ਗਈਆਂ ਦੋ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਨ।