ਜੀ ਐਸ ਪੰਨੂ
- ਇਕ ਦੀ ਬਠਿੰਡਾ ਤੋਂ ਹੋਈ ਪਾਜ਼ੀਟਿਵ ਦੀ ਪੁਸ਼ਟੀ
ਪਟਿਆਲਾ, 15 ਮਈ 2020 - ਪਟਿਆਲਾ ਦੇ ਭੇਜੇ ਗਏ 74 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਪ੍ਰੰਤੁ ਰਾਜਪੁਰਾ ਦਾ ਰਹਿਣ ਵਾਲਾ ਇੱਕ ਪੀ.ਆਰ.ਟੀ.ਸੀ.ਬੱਸ ਡਰਾਈਵਰ ਜੋ ਕਿ ਨੰਦੇੜ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੇ ਕੇ ਬਠਿੰਡਾ ਵਿਖੇ ਏਕਾਂਤਵਾਸ ਸੀ, ਦਾ ਬਠਿੰਡਾ ਵਿਖੇ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਬਠਿੰਡਾ ਵੱਲੋਂ ਸਿਵਲ ਸਰਜਨ ਪਟਿਆਲਾ ਨੂੰ ਦਿੱਤੀ ਗਈ ਹੈ। ਪਾਜ਼ੀਟਿਵ ਵਿਅਕਤੀ ਜੋ ਹੁਣ ਬਠਿੰਡਾ ਦੇੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ।ਸਿਵਲ ਸਰਜਨ ਡਾ. ਮਹਲੋਤਰਾ ਨੇ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਪਾਜ਼ੀਟਿਵ ਆਏ ਵਿਅਕਤੀ ਜੋ ਕਿ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ ਨੂੰ ਹਸਪਤਾਲ ਵਿਚੋ ਡਿਸਚਾਰਜ ਕਰਨ ਸਬੰਧੀ ਨਵੀ ਨੀਤੀ ਬਣਾਈ ਹੈ ਜਿਸ ਤਹਿਤ ਹੁਣ ਕੋਈ ਵੀ ਪਾਜ਼ੀਟਿਵ ਮਰੀਜ ਜਿਸ ਵਿਚ ਬਹੁਤ ਘੱਟ ਲੱਛਣ ਹਨ, ਨੂੰ ਹਸਪਤਾਲ ਵਿਚ ਠਹਿਰਾਵ ਦੇ ਦਸ ਦਿਨਾਂ ਉਪਰੰਤ ਜੇਕਰ ਪਿਛਲੇ ਤਿੰਨ ਦਿਨਾਂ ਵਿਚ ਕੋਈ ਵੀ ਬੁਖਾਰ ਖਾਂਸੀ ਦਾ ਲੱਛਣ ਨਹੀ ਪਾਇਆ ਗਿਆ ਤਾਂ ਉਸ ਨੂੰ ਬਿਨਾ ਕੋਵਿਡ ਜਾਂਚ ਤੋਂ ਵੀ ਹਸਪਤਾਲ ਵਿਚੋ ਡਿਸਚਾਰਜ ਕੀਤਾ ਜਾ ਸਕਦਾ ਹੈ।
ਹੁਣ ਨਵੀ ਨੀਤੀ ਅਨੁਸਾਰ ਰਾਜਿੰਦਰਾ ਹਸਪਤਾਲ ਵਿਚ ਦਾਖਲ ਅਜਿਹੇ 34 ਵਿਅਕਤੀ ਜਿਹਨਾਂ ਵਿੱਚੋ 17 ਸ਼ਰਧਾਲੂ ਅਤੇ 10 ਕੱਚਾ ਪਟਿਆਲਾ ਨਾਲ ਸਬੰਧਤ ਹਨ ਵੀ ਸ਼ਾਮਲ ਹਨ ਨੂੰ ਹਸਪਤਾਲ ਵਿਚੋ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ ਅਤੇ ਉਹਨਾਂ ਨੂੰ ਅਗਲੇ ਸੱਤ ਦਿਨ ਘਰ ਵਿਚ ਹੀ ਵੱਖਰੇ ਰਹਿਣ ਦੀਆਂ ਸ਼ਰਤਾ ਪੁਰੀਆ ਕਰਨ ਲਈ ਕਿਹਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 69 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ, ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2103 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 105 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1929 ਨੈਗਟਿਵ ਅਤੇ 69 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 78 ਕੇਸ ਠੀਕ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 25 ਹੈ।