ਚੰਡੀਗੜ੍ਹ, 1 ਸਤੰਬਰ, 2020: ਪਰਮਿੰਦਰ ਸਿੰਘ ਢੀਂਡਸਾ ਵੱਲੋਂ 30 ਅਗਸਤ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦੋਂ ਕਿ ਪਹਿਲਾਂ 25 ਅਗਸਤ ਨੂੰ ਕਰਵਾਏ ਟੈਸਟ ਵਿੱਚ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਸੀ। ਪਰ ਫਿਰ ਵੀ ਉਹ ਆਪਣੇ ਪਰਿਵਾਰਕ ਮੈਂਬਰਾਂ (ਉਨ੍ਹਾਂ ਦੇ ਪਿਤਾ ਸੁਖਦੇਵ ਢੀਂਡਸਾ ਅਤੇ ਉਨ੍ਹਾਂ ਦੀ ਪਤਨੀ) ਨੂੰ ਕੋਰੋਨਾ ਹੋਣ 'ਤੇ ਇਕਾਂਤਵਾਸ ਵਿੱਚ ਸਨ, ਪਰ ਬਾਅਦ 'ਚ ਉਨ੍ਹਾਂ ਨੇ ਇੱਕ ਵਾਰ ਫਿਰ ਟੈਸਟ ਕਰਵਾਉਣ ਦੀ ਜਰੂਰਤ ਸਮਝੀ ਅਤੇ ਟੈਸਟ ਕਰਵਾਇਆ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੁਆਰੰਟਾਈਨ ਕਰ ਲਿਆ ਹੈ।