ਪਾਕਿਸਤਾਨੀ ਏਅਰ ਟਰੈਫਿਕ ਕੰਟਰੋਲਰ ਨੇ ਭਾਰਤੀਆਂ ਦਾ ਜਿੱਤ ਲਿਆ ਦਿਲ, ਕੀਤਾ ਇਹ ਕੰਮ
ਨਵੀਂ ਦਿੱਲੀ, 5 ਅਪ੍ਰੈਲ, 2020 : ਪਾਕਿਸਤਾਨ ਦੇ ਇਕ ਏਅਰ ਟਰੈਫਿਕ ਕੰਟਰੋਲਰ ਨੇ ਭਾਰਤੀਆਂ ਦਾ ਦਿਲ ਜਿੱਤ ਲਿਆ ਹੈ। ਅਸਲ ਵਿਚ ਇਸ ਏਅਰ ਟਰੈਫਿਕ ਕੰਟਰੋਲਰ ਨੇ ਰਾਹਤ ਕਾਰਜਾਂ ਵਿਚ ਲੱਗੇ ਏਅਰ ਇੰਡੀਆ ਜਹਾਜ਼ ਦੇ ਕਪਤਾਨ ਦਾ ਧੰਨਵਾਦ ਕੀਤਾ ਬਲਕਿ ਦੋ ਕਦਮ ਹੋਰ ਅੱਗੇ ਵੱਧ ਕੇ ਉਸਦੀ ਸਹਾਇਤਾ ਵੀ ਕੀਤੀ।
ਘਟਨਾ 2 ਅਪ੍ਰੈਲ ਨੂੰ ਵਾਪਰੀ ਜਦੋਂ ਏਅਰ ਇੰਡੀਆ ਨੇ ਜਰਮਨੀ ਵਿਚ ਫਰੈਂਕਫਰਟ ਲਈ ਦੋ ਜਹਾਜ਼ ਮੁੰਬਈ ਤੋਂ ਰਵਾਨਾ ਕੀਤੇ। ਇਹਨਾਂ ਵਿਚ ਰਾਹਤ ਸਮੱਗਰੀ ਦੇ ਨਾਲ ਨਾਲ ਭਾਰਤ ਵਿਚ ਫਸੇ ਯੂਰਪੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਸੀ।
ਇਹ ਫਲਾਈਟ ਮੁੰਬਈ ਤੋਂ ਦੁਪਹਿਰ ਬਾਅਦ 2.30 ਵਜੇ ਰਵਾਨਾ ਹੋÂਂ ਤੇ ਸ਼ਾਮ 5.00 ਵਜੇ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਹੋਈ। ਸੀਨੀਅਰ ਏਅਰ ਇੰਡੀਆ ਅਫਸਰ ਨੇ ਐਨ ਡੀ ਟੀ ਵੀ ਨੂੰ ਦੱਸਿਆ ਕਿ ਅਸੀਂ ਏਅਰ ਟਰੈਫਿਕ ਕੰਟਰੋਲ ਨਾਲ ਰਾਬਤਾ ਕਾਇਮ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਹੀਂ ਹੋਇਆ। ਫਿਰ ਅਸੀਂ ਫਰੀਕੁਐਂਸੀ ਬਦਲੀ ਤਾਂ ਏ ਟੀ ਸੀ ਨਾਲ ਸੰਪਰਕ ਹੋ ਗਿਆ। ਏਅਰ ਦੇ ਪਹਿਲੇ ਬੋਲ ਸੁਣ ਕੇ ਹੀ ਅਸੀਂ ਹੈਰਾਨ ਰਹਿ ਗਏ। 'ਅਸ ਸਲਾਮੂ ਅਲਾਇਕੁਮ' (ਤੁਹਾਡੇ 'ਤੇ ਕਿਰਪਾ ਬਣੀ ਰਹੇ)। ਇਹ ਕਰਾਚੀ ਦਾ ਏਅਰ ਟਰੈਫਿਕ ਕੰਟਰੋਲ ਸੀ ਜਿਸਨੇ ਏਅਰ ਇੰਡੀਆ ਦਾ ਸਵਾਗਤ ਕੀਤਾ। ਏ ਟੀ ਸੀ ਨੇ ਆਖਿਆ ਕਿ ਪੁਸ਼ਟੀ ਕਰੋ ਕਿ ਤੁਸੀਂ ਫਰੈਂਕਫਰਟ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਹੋ ਤਾਂ ਏਅਰ ਇੰਡੀਆ ਪਾਇਲਟ ਨੇ ਹਾਂ ਵਿਚ ਜਵਾਬ ਦਿੱਤਾ।
ਏਅਰ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਦੇ ਏ ਟੀ ਸੀ ਨੇ ਪਾਇਲਟਾਂ ਨੂੰ ਆਖਿਆ ਕਿ ਉਹਨਾਂ ਨੂੰ ਉਹਨਾਂ 'ਤੇ ਮਾਣ ਹੈ ਜੋ ਇਸ ਔਖੇ ਵੇਲੇ ਉਡਾਣਾਂ ਭਰ ਰਹੇ ਹਨ। ਸਾਡੇ ਵੱਲੋਂ ਤੁਹਾਨੂੰ ਸ਼ੁਭ ਇੱਛਾਵਾਂ।
ਫਲਾਈਟ ਕੈਪਟਨ ਨੇ 'ਥੈਂਕਯੂ ਵੈਰੀ ਮਚ' ਜਵਾਬ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਏ ਟੀ ਸੀ ਨੇ ਜਹਾਜ਼ ਨੂੰ ਕਰਾਚੀ ਨੇੜੇ ਉਡਣ ਦੀ ਪ੍ਰਵਾਨਗੀ ਦੇ ਕੇ ਜਹਾਜ਼ ਦਾ 15 ਮਿੰਟ ਸਮਾਂ ਬਚਾਇਆ। ਏ ਟੀ ਸੀ ਦੀ ਇਹ ਮਦਦ ਇਥੇ ਹੀ ਖਤਮ ਨਹੀਂ ਹੋਈ।
ਕੁਝ ਦੇਰ ਵਿਚ ਜਦੋਂ ਏਅਰ ਇੰਡੀਆ ਦੇ ਜਹਾਜ਼ ਇਰਾਨ ਦੇ ਹਵਾਈ ਖੇਤਰ ਵਿਚ ਦਾਖਲ ਹੋਏ ਤਾਂ ਉਥੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋਇਆ। ਪਾਕਿਸਤਾਨ ਵੱਲੋਂ ਇਥੇ ਫਿਰ ਮਦਦ ਮਿਲੀ। ਉਹਨਾਂ ਨੇ ਇਰਾਨ ਨਾਲ ਸੰਪਰਕ ਬਣਾਇਆ ਤੇ ਸਾਡਾ ਸੰਦੇਸ਼ ਉਹਨਾਂ ਨੂੰ ਦਿੱਤਾ। ਇਥੇ ਵੀ ਜਿਥੇ ਇਰਾਨ ਦੇ ਹਵਾਈ ਖੇਤਰ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ, ਇਰਾਨ ਨੇ ਜਹਾਜ਼ਾਂ ਨੂੰ ਛੋਟਾ ਰੂਟ ਦੇ ਦਿੱਤਾ। ਏਅਰ ਇੰਡੀਆ ਦੇ ਜਹਾਜ਼ਾਂ ਨੂੰ ਤੁਰਕੀ ਅਤੇ ਜਰਮਨੀ ਦੇ ਏ ਟੀ ਸੀ ਨੇ ਵੀ ਜੀ ਆਇਆਂ ਆਖਿਆ। ਇਹ ਫਲਾਈਟ ਜੋ ਫਰੈਂਕਫਰਟ 09.15 ਵਜੇ ਪਹੁੰਚਣੀ ਸੀ, ਸਮੇਂ ਤੋਂ 40 ਮਿੰਟ ਪਹਿਲਾਂ 8.35 'ਤੇ ਹੀ ਪਹੁੰਚ ਗਈ।
ਏਅਰ ਇੰਡੀਆ ਵੱਲੋਂ ਜਰਮਨੀ, ਫਰਾਂਸ, ਆਇਰਲੈਂਡ ਤੇ ਕੈਨੇਡਾ ਦੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ 18 ਹੋਰ ਉਡਾਣਾਂ ਭਰੀਆਂ ਜਾਣਗੀਆਂ ਹਨ।