ਹਰਿੰਦਰ ਨਿੱਕਾ
- ਏਅਰ ਕੰਡੀਸ਼ਨਰ ਕਮਰੇ, ਟਾਟਾ ਸਕਾਈ ਦੇ ਕੁਨੈਕਸ਼ਨ ਸਮੇਤ ਟੈਲੀਵਿਜ਼ਨ, ਮੁਫ਼ਤ ਵਾਈ ਫ਼ਾਈ ਅਤੇ ਪੌਸ਼ਟਿਕ ਖਾਣਾ ਤੇ ਫ਼ਲਾਂ ਦੀ ਮਿਲੇਗੀ ਸਹੂਲਤ
ਸੰਗਰੂਰ, 9 ਮਈ 2020 - ਕੋਵਿਡ -19 ਨਾਲ ਜਿਥੇ ਪੂਰਾ ਪ੍ਰਸ਼ਾਸਨ ਜੰਗ ਲੜ ਰਿਹਾ ਹੈ ਉਥੇ ਪਹਿਲੀ ਕਤਾਰ ਵਿਚ ਖੜ੍ਹੇ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਅਹਿਮੀਅਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਸਾਰੇ ਫਰੰਟਲਾਈਨ ਕਾਮਿਆਂ ਲਈ ਉਨ੍ਹਾਂ ਦੇ ਕੋਵਿਡ-19 ਪਾਜ਼ਟਿਵ ਪਾਏ ਜਾਣ 'ਤੇ ਵਿਸ਼ੇਸ਼ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਅਿਾਮ ਥੋਰੀ ਨੇ ਕਿਹਾ ਕਿ ਸਾਡੇ ਡਾਕਟਰ ਤੇ ਹੋਰ ਫਰੰਟਲਾਈਨ ਕਾਮੇ ਕੋਵਿਡ 19 ਦਾ ਡਟ ਕੇ ਸਾਹਮਣਾ ਕਰ ਰਹੇ ਹਨ।
ਇਸ ਲਈ ਅਸੀਂ ਉਨ੍ਹਾਂ ਨੂੰ ਇਹ ਭਰੋਸਾ ਦਿੰਦੇ ਹਾਂ ਕਿ ਜੇਕਰ ਉਹ ਕੋਵਿਡ-19 ਦੀ ਡਿਊਟੀ ਦੌਰਾਨ ਜਾਂ ਸਰਕਾਰੀ ਹਸਪਤਾਲ ਵਿਚ ਕੰਮ ਕਰਨ ਦੌਰਾਨ ਕੋਵਿਡ -19 ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਬੇਹਤਰ ਸਹੂਲਤ ਦਿਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਇਨ੍ਹਾਂ ਸਹੂਲਤਾਂ ਵਿਚ ਏਅਰ ਕੰਡੀਸ਼ਨਰ ਕਮਰੇ, ਟਾਟਾ ਸਕਾਈ ਦੇ ਕੁਨੈਕਸ਼ਨ ਸਮੇਤ ਟੈਲੀਵਿਜ਼ਨ, ਮੁਫ਼ਤ ਵਾਈ ਫ਼ਾਈ ਅਤੇ ਪੌਸ਼ਟਿਕ ਖਾਣਾ ਤੇ ਫ਼ਲਾਂ ਦੀ ਸਹੂਲਤ ਦਿੱਤੀ ਜਾਵੇਗੀ।
ਪ੍ਰੋਜੈਕਟਰ ਰੂਮ ਤੱਕ ਪਹੁੰਚ ਦਿੱਤੀ ਜਾਵੇਗੀ ਜਿਥੇ ਉਹ ਪ੍ਰੋਜੈਕਟਰ ਤੇ ਟੀ.ਵੀ. ਵੇਖ ਸਕਣ। ਇਸ ਤੋਂ ਇਲਾਵਾ ਜੋ ਵੀ ਵਾਧੂ ਖਰਚਾ ਹੋਵੇਗਾ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਲਈ ਗਠਿਤ ਪਹਿਲ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਸ੍ਰੀ ਥੋਰੀ ਨੇ ਕਿਹਾ ਕਿ ਇਹ ਸਹੂਲਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਡਾਕਟਰਾਂ ਅਤੇ ਜਿਥੇ ਤੱਕ ਸੰਭਵ ਹੋ ਸਕੇ ਸਾਰੇ ਫਰੰਟਲਾਈਨ ਕਾਮਿਆਂ ਨੂੰ ਮੁਹੱਈਆ ਕਰਵਾਈ ਜਾਵੇਗੀ