ਚੰਡੀਗੜ੍ਹ, 26 ਅਪ੍ਰੈਲ 2020 - ਐਤਵਾਰ ਨੂੰ ਇੱਥੇ 11 ਮਹੀਨਿਆਂ ਦੀ ਇਕ ਛੋਟੀ ਉਮਰ ਦੀ ਬੱਚੀ ਅਤੇ ਉਸ ਦੀ ਮਾਂ ਦੀ ਰਿਪੋਰਟ ਨੈਗੇਟਿਵ ਆਈ। ਜਿਸ ਤੋਂ ਬਾਅਦ ਅੱਜ ਦੋਵਾਂ ਨੂੰ ਪੀ.ਜੀ.ਆਈ ਦੇ ਡਾਕਟਰਾਂ ਵੱਲੋਂ ਛੁੱਟੀ ਦੇ ਦਿੱਤੀ ਗਈ। ਇਸ ਤਰ੍ਹਾਂ ਪੀਜੀਆਈ 'ਚੋਂ ਠੀਕ ਹੋ ਕੇ ਗਏ ਮਰੀਜ਼ਾਂ ਦੀ ਗਿਣਤੀ ਨੌਂ ਹੋ ਗਈ ਹੈ।
ਆਪਣੀ ਧੀ ਦੇ ਠੀਕ ਹੋਣ 'ਤੇ ਸੈਕਟਰ 30 ਨਿਵਾਸੀ ਆਪਣੀ ਬੱਚੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਭਾਵੁਕ ਹੋ ਗਈ ਅਤੇ ਪੀਜੀਆਈ ਦੀ ਸਾਰੀ ਟੀਮ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵੇਲੇ ਉਸ ਦੇ ਕੋਲ ਬੋਲਣ ਦੇ ਲਈ ਸ਼ਬਦ ਨਹੀਂ ਹਨ। ਇਹ ਉਨ੍ਹਾਂ ਦੇ ਕਾਰਨ ਹੀ ਹੈ ਕਿ ਮੇਰੀ ਧੀ ਅਤੇ ਮੈਂ ਅੱਜ ਸਿਹਤਮੰਦ ਹਾਂ।
ਮਾਂ-ਧੀ ਦੀ ਜੋੜੀ ਤੋਹਫ਼ੇ ਦੇ ਕੇ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਨਿੱਘੀ ਵਿਦਾਇਗੀ ਦਿੱਤੀ ਗਈ, ਅਤੇ ਡਾਕਟਰਾਂ ਅਤੇ ਸਟਾਫ ਵੱਲੋਂ ਦੋਵਾਂ ਮਾਂ-ਧੀ ਦੇ ਆਉਣ ਵਾਲੇ ਸਮੇਂ ਲਈ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ।