ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ 33 ਕਰੋੜ ਗਰੀਬਾਂ ਨੰ ਸਹਾਇਤਾ ਮਿਲੀ
ਨਵੀਂ ਦਿੱਲੀ, 24 ਅਪ੍ਰੈਲ, 2020 : ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ 33 ਕਰੋੜ ਲੋਕਾਂ ਨੂੰ 31,235 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਵਿੱਤ ਮੰਤਰਾਲੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਟਵੀਟ ਰਾਹੀਂ ਦੱਸਿਆ ਕਿ ਇਹ ਰਾਸ਼ੀ 22.4.2020 ਤੱਕ ਦਿੱਤੀ ਗਈ ਹੈ ਤੇ ਡਿਜ਼ੀਟਲ ਮੋਡ ਰਾਹੀਂ ਅਦਾਇਗੀ ਕੀਤੀ ਗਈ ਹੈ।
ਇਹ ਰਾਸ਼ੀ ਵਿਚੋਂ 10, 025 ਕਰੋੜ ਰੁਪਏ 20.05 ਕਰੋੜ ਮਹਿਲਾ ਜਨ ਧਨ ਖਾਤਿਆਂ ਵਿਚ ਪਾਏ ਗਏ ਹਨ, 16146 ਕਰੋੜ ਰੁਪਏ 8 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਗਏ ਹਨ ਅਤੇ 1405 ਕਰੋੜ ਰੁਪਏ ਬਜੁਰਗਾਂ, ਵਿਧਵਾਵਾਂ ਤੇ ਅਪੰਗਾਂ ਦੇ ਖਾਤਿਆਂ ਵਿਚ ਪੈਨਸ਼ਨ ਵਜੋਂ ਪਾਏ ਗਏ ਹਨ।