ਪੰਜਾਬ 'ਚ ਪਹਿਲਾ ਮਰੀਜ਼ ਹੋਇਆ ਤੰਦਰੁਸਤ
ਇਟਲੀ ਤੋਂ ਪਰਤੇ ਮਰੀਜ਼ ਦੇ ਇਲਾਜ ਮਗਰੋਂ ਟੈਸਟ ਆਏ ਨੈਗੇਟਿਵ
ਜਗਮੋਹਣ ਸਿੰਘ
ਅੰਮ੍ਰਿਤਸਰ, 26 ਮਾਰਚ, 2020 : ਪੰਜਾਬ ਵਿਚ ਇਸ ਸੰਕਟ ਦੇ ਸਮੇਂ ਦੌਰਾਨ ਇਕ ਚੰਗੀ ਖਬਰ ਆਈ ਜਦੋਂ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀ ਤੰਦਰੁਸਤ ਹੋਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਵਿਅਕਤੀ ਨੇ ਮੈਡੀਕਲ ਇਲਾਜ ਪ੍ਰਤੀ ਚੰਗਾ ਹੁੰਗਾਰਾ ਵਿਖਾਇਆ। ਉਹ ਹਾਲ ਹੀ ਵਿਚ ਇਟਲੀ ਤੋਂ ਵਾਪਸ ਪਰਤਿਆ ਸੀ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਮਰੀਜ਼ ਜਿਸਦਾ ਪਹਿਲਾਂ ਟੈਸਟ ਪਾਜ਼ੀਟਿਵ ਆਇਆ ਸੀ, ਦੀ ਸਿਹਤ ਵਿਚ ਕਾਫੀ ਸੁਧਾਰ ਹੋਇਆ ਹੈ ਤੇ ਅੱਜ ਉਸਦਾ ਮੁੜ ਟੈਸਟ ਕੀਤਾ ਗਿਆ ਹੈ ਤੇ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਹੋਰ ਦੱਸਿਆ ਕਿ ਮਰੀਜ਼ ਗੁਰਦੀਪ ਸਿੰਘ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜੋ ਹਾਲ ਹੀ ਵਿਚ ਇਟਲੀ ਤੋਂ ਵਾਪਸ ਪਰਤਿਆ ਸੀ ਤੇ ਉਸਦਾ ਇਲਾਜ ਸਹੀ ਚਲ ਰਿਹਾ ਹੈ ਤੇ ਸੰਭਵ ਹੈ ਕਿ ਉਸਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉਹਨਾਂ ਹੋਰ ਦੱਸਿਆ ਕਿ ਕੋਰੋਨਾਇਰਸ ਤੋਂ ਠੀਕ ਹੋਣ ਵਾਲਾ ਉਹ ਪੰਜਾਬ ਦਾ ਪਹਿਲਾ ਮਰੀਜ਼ ਬਣ ਗਿਆ ਹੈ।