ਪੰਜਾਬ ਸਰਕਾਰ ਵੱਲੋਂ ਆਇਆ ਰਾਸ਼ਨ ਲੋੜਵੰਦਾਂ ਨੂੰ ਵੰਡਿਆ ਗਿਆ
ਕਰਫ਼ਿਊ ਦੌਰਾਨ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ- ਪਵਨ ਗੋਇਲ
ਮਨਿੰਦਰਜੀਤ ਸਿੱਧੂ
ਜੈਤੋ, 16 ਅਪ੍ਰੈਲ, 2020 :
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜੋ ਕਰਫ਼ਿਊ ਲਗਾਇਆ ਗਿਆ ਹੈ ਇਸ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਨੇ ਜੈਤੋ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਆਇਆ ਰਾਸ਼ਨ ਵੰਡਦੇ ਹੋਏ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਰਾਸ਼ਨ ਆਇਆ ਹੈ ਉਸਦੀ ਵੰਡ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਅਸੀਂ ਰਾਸ਼ਨ ਦੀ ਵੰਡ ਲਈ ਪਾਰਟੀ ਵਰਕਰਾਂ ਦੇ ਨਾਲ ਨਾਲ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਬੀ.ਐੱਲ.ਓ. ਦੀ ਮਦਦ ਵੀ ਲਈ ਹੈ ਤਾਂ ਜੋ ਕੋਈ ਵੀ ਅਜਿਹਾ ਪਰਿਵਾਰ ਰਾਸ਼ਨ ਤੋਂ ਵਾਝਾਂ ਨਾ ਰਹੇ ਜਿਸਨੂੰ ਇਸਦੀ ਜਰੂਰਤ ਹੋਵੇ। ਉਹਨਾਂ ਕਿਹਾ ਕਿ ਸਰਕਾਰੀ ਰਾਸ਼ਨ ਤੋਂ ਇਲਾਵਾ ਅਸੀਂ ਪਹਿਲਾਂ ਵੀ ਬਹੁਤੇ ਪਰਿਵਾਰਾਂ ਨੂੰ ਨਿੱਜੀ ਤੌਰ ਤੇ ਰਾਸ਼ਨ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਦਾ ਸਮਾਂ ਸਾਰੀ ਮਨੁੱਖਤਾ ਲਈ ਬੜਾ ਭਿਆਨਕ ਸਮਾਂ ਹੈ ਅਜਿਹੇ ਸਮੇਂ ਵਿੱਚ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਨਾਲ ਖੜਨ ਦੀ ਜਰੂਰਤ ਹੈ। ਉਹਨਾਂ ਜੈਤੋ ਸ਼ਹਿਰ ਵਿੱਚ ਕੰਮ ਕਰਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਕੁਮਾਰ ਜੀਤੂ ਬਾਂਸਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੁਰਜੀਤ ਬਾਬਾ, ਸੁਪਰਡੈਂਟ ਬਾਜ ਸਿੰਘ, ਕਾਮਰੇਡ ਰਣਬੀਰ ਚੰਦ ਪੰਵਾਰ, ਆਸ਼ੂ ਮਿੱਤਲ, ਭਿੰਦਰ ਜੈਤੋ, ਬੀ.ਐੱਲ.ਓ. ਦੀਦਾਰ ਸਿੰਘ ‘ਦਾਰਾ’, ਏ.ਐੱਸ.ਆਈ. ਰਜਿੰਦਰ ਸਿੰਘ ‘ਬਾਜਾ’ ਆਦਿ ਹਾਜਰ ਸਨ।
ਜੈਤੋ15 ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ ਚੇਅਰਮੈਨ ਪਵਨ ਗੋਇਲ ਅਤੇ ਸਾਥੀ।