← ਪਿਛੇ ਪਰਤੋ
ਪੱਤਰਕਾਰਾਂ ਦੇ ਸ਼ਨਾਖਤੀ ਕਾਰਡ ਦੀ ਮਿਆਦ ਦੋ ਮਹੀਨੇ ਵਧਾਈ ਚੰਡੀਗੜ੍ਹ, 11 ਮਈ, 2020 : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਸੂਬੇ ਵਿਚ ਪੱਤਰਕਾਰਾਂ ਦੇ ਬਣਾਏ ਗਏ ਐਕਰੀਡੇਟਡ ਤੇ ਪੀਲੇ ਸ਼ਨਾਖਤੀ ਕਾਰਡਾਂ ਦੀ ਮਿਆਦ ਦੋ ਮਹੀਨੇ ਵਧਾ ਦਿੱਤੀ ਹੈ। ਵਿਭਾਗ ਦੇ ਜੁਆਇੰਟ ਸਕੱਤਰ ਵੱਲੋਂ ਜਾਰੀ ਪੱਤਰ ਮੁਤਾਬਕ ਕੋਰੋਨਾ ਕਰਫਿਊ ਦੇ ਚਲਦਿਆਂ ਵਿੱਤੀ ਸਾਲ 2019-20 ਵਿਚ ਬਣਾਏ ਗਏ ਪ੍ਰੈਸ ਸ਼ਨਾਖ਼ਤੀ ਕਾਰਡਾਂ ਦੀ ਮਿਆਦ 2 ਮਹੀਨੇ (13 ਮਈ ਤੋਂ 13 ਜੁਲਾਈ 2020) ਤੱਕ ਵਧਾਉਣ ਦੀ ਪ੍ਰਵਾਨਗੀ ਸੰਚਾਲਕ ਵੱਲੋਂ ਪ੍ਰਵਾਨ ਕੀਤੀ ਗਈ ਹੈ। ਇਸ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਨੂੰ ਕਿਹਾ ਗਿਆ ਕਿ ਜ਼ਿਲ੍ਹੇ ਦੇ ਪੱਤਰਕਾਰਾਂ ਤੇ ਜ਼ਿਲ੍ਹੇ ਦੇ ਟੋਲ ਪਲਾਜ਼ਿਆਂ ਦੇ ਨੁਮਾਇੰਦਿਆਂ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਜਾਵੇ।
Total Responses : 267