ਪਰਵਿੰਦਰ ਸਿੰਘ ਕੰਧਾਰੀ
- 12 ਕੋਰੋਨਾ ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਫਰੀਦਕੋਟ, 15 ਅਗਸਤ 2020 - ਮਿਸ਼ਨ ਫਤਿਹ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਦੇ ਕੋਰੋਨਾ ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚ ਗਏ ਪਰ ਦੂਜੇ ਪਾਸੇ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। 37 ਹੋਰ ਕੋਰਨਾ ਪਾਜ਼ੀਟਿਵ ਮਰੀਜ਼ਾਂ ਦੀ ਇੱਕੋ ਦਿਨ ਵਿੱਚ ਸਾਹਮਣੇ ਆਉਣਾ ਚਿੰਤਾਜਨਕ ਹੈ।ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਲੋਕਾਂ ਨੂੰ ਜਾਰੀ ਸਾਵਧਾਨੀਆਂ ਵਰਤਣ ਅਤੇ ਨੇੜ੍ਹੇ ਦੇ ਫਲੂ ਕਾਰਨਰ ਤੇ ਕੋਰੋਨਾ ਸੈਂਪਲਿੰਗ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਜਲਦ ਤੋਂ ਜਲਦ ਫਰੀਦਕੋਟ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ।
ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ 37 ਕੇਸਾਂ ਦੀ ਕੋਰੋਨਾ ਪਾਜ਼ੀਟਿਵ ਵੱਜੋਂ ਪੁਸ਼ਟੀ ਹੋਈ ਹੈ,ਜਿੰਨਾਂ ਵਿੱਚ ਕੋਟਕਪੂਰਾ ਦੇ 13 ਫਰੀਦਕੋਟ ਸ਼ਹਿਰ ਨਾਲ ਸਬੰਧਤ 19 ਕੇਸ,ਪਿੰਡ ਨਵਾਂ ਕਿਲ੍ਹਾ ਦਾ 1 ਵਿਅਕਤੀ,ਮਚਾਕੀ ਕਲਾਂ ਦਾ 1 ,ਅਰਾਂਈਆਂਵਾਲਾ ਦਾ 1,ਗੋਲੇਵਾਲਾ ਦਾ 1, ਪਿੰਡ ਚੰਦਭਾਨ ਦਾ 1 ਕੇਸ ਸ਼ਾਮਿਲ ਹੈ।ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 18560 ਸੈਂਪਲ ਲਏ ਗਏ ਹਨ।ਜਿੰਨਾਂ ਵਿੱਚੋਂ 17264 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ,469 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ।
ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ, ਐਪੀਡਿਮੋਲੋਜਿਸਟ ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ ਕੇਸ 549 ਹੋ ਗਏ ਹਨ, ਜਦ ਕੇ ਐਕਟਿਵ ਕੇਸ 190 ਹਨ ਅੱਜ 12 ਮਰੀਜ਼ਾਂ ਨੂੰ ਕੋਰੋਨਾ ਤੋਂ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀਆਂ ਅਤੇ ਪਰਵਾਰਕ ਮੈਂਬਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਵੀ ਕੋਰੋਨਾ ਸੈਂਪਲ ਜਲਦ ਤੋਂ ਜਲਦ ਇਕੱਤਰ ਕਰਕੇ ਜਾਂਚ ਲਈ ਲੈਬ ਵਿੱਚ ਭੇਜੇ ਜਾ ਸਕਣ।ਜ਼ਿਲ੍ਹੇ ਵਿਚ ਸਿਹਤ ਸੰਸਥਾਵਾਂ ਵਿਖੇ ਫਲੂ ਕਾਰਨਰ ਫਰੀਦਕੋਟ,ਕੋਟਕਪੂਰਾ,ਜੈਤੋ,ਬਾਜਾਖਾਨਾ,ਸਾਦਿਕ ਵਿਖੇ ਚੱਲ ਰਹੇ ਹਨ।ਕੋਈ ਵੀ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ।