- ਜ਼ਿਲ੍ਹੇ ਵਿੱਚ ਅੱਜ 5 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ, ਕੁੱਲ ਐਕਟਿਵ ਕੇਸ 83, ਕੋਈ ਮੋਤ ਨਹੀਂ
ਫਿਰੋਜ਼ਪੁਰ 27 ਅਕਤੂਬਰ 2020 - ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 79 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕੁੱਲ 3972 ਵਿਅਕਤੀ ਇਸ ਵਾਇਰਸ ਤੋਂ ਤੰਦਰੁਸਤ ਹੋਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹੇ ਵਿਚ ਹੁਣ ਤੱਕ 51447 ਲੋਕਾਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਸ ਵਿਚੋਂ 47270 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ ਅੰਦਰ 05 ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ ਅਤੇ ਹੁਣ ਤੱਕ ਕੁੱਲ 4177 ਵਿਅਕਤੀ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 83 ਹੈ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਵਾਰ ਵਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਜ਼ਰੂਰ ਕਰੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਆਉਂਦੇ ਹਨ ਤਾਂ ਇਸ ਤੋਂ ਡਰਨ ਦੀ ਬਜਾਏ ਕੋਰੋਨਾ ਵਾਇਰਸ ਦਾ ਟੈੱਸਟ ਜ਼ਰੂਰ ਕਰਵਾਉਣ।