ਫਿਰੋਜ਼ਪੁਰ ਚ ਕੋਰੋਨਾ ਨਾਲ 40 ਸਾਲਾ ਵਿਅਕਤੀ ਦੀ ਮੌਤ
ਫਿਰੋਜ਼ਪੁਰ 3 ਮਈ 2020 : ਕੋਰੋਨਾ ਦੇ ਕਹਿਰ ਨਾਲ ਅੱਜ ਫਿਰੋਜ਼ਪੁਰ ਚ ਵੀ 40 ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਅਲੀ ਕੇ ਦੇ ਵਾਸੀ ਅਸ਼ੋਕ ਨਾਂ ਦੇ ਵਿਅਕਤੀ ਜੋ ਟੀ ਬੀ ਦੀ ਮਰੀਜ਼ ਸੀ ਅਤੇ ਦੋ ਦਿਨ ਪਹਿਲਾਂ ਹੀ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਦਾਖਿਲ ਕਟਵਾਇਆ ਗਿਆ ਸੀ ਜਿਸ ਦੀ ਅੱਜ ਮੌਤ ਹੋ ਗਈ। ਮੌਤ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਉਕਤ ਵਿਅਕਤੀ ਮਿਸਤਰੀ ਵਜੋਂ ਕੰਮ ਕਰਦਾ ਸੀ। ਖਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰਸ਼ਾਸਨਕ ਅਧਿਕਾਰੀਂ ਉਸ ਦੀ ਲਾਸ਼ ਲੈਣ ਲਈ ਫਰੀਦਕੋਟ ਲਈ ਰਵਾਨਾ ਹੋ ਚੁਕੇ ਸਨ।