← ਪਿਛੇ ਪਰਤੋ
ਫਿਰੋਜ਼ਪੁਰ, 28 ਅਪ੍ਰੈਲ 2020 - ਏ. ਸੀ. ਪੀ. ਲੁਧਿਆਣਾ ਅਨਿਲ ਕੁਮਾਰ ਕੋਹਲੀ ਦੇ ਫਿਰੋਜ਼ਪੁਰ ਨਾਲ ਸਬੰਧਤ ਪਿੰਡ ਵਾੜਾ ਭਾਈ ਕਾ ਦੇ ਕੋਰੋਨਾ ਪੀੜਤ ਪਰਮਜੋਤ ਸਿੰਘ ਪਹਿਲੀ ਰਿਪੋਰਟ ਨੈਗੇਟਿਵ ਆ ਗਈ ਹੈ। ਚੇਤੇ ਰਹੇ ਕਿ ਏ ਸੀ ਪੀ ਅਨਿਲ ਕੋਹਲੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਅਤੇ ਪਰਮਜੋਤ ਸਿੰਘ ਉਹਨਾਂ ਨਾਲ ਗੰਨਮੈਨ ਸਨ, ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਫਿਰੋਜ਼ਪੁਰ ਦੀ ਜ਼ੀਰੋ ਟੁੱਟ ਗਈ ਸੀ। ਤੁਰੰਤ ਪਤਾ ਲਗਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ ਸੀ। ਪਰਮਜੋਤ ਸਿੰਘ ਦੇ ਹੌਂਸਲੇ ਬੁਲੰਦ ਹਨ ਅਤੇ ਹਸਪਤਾਲ ਵਿਚ ਦਾਖਲ ਰਹਿੰਦੇ ਹੋਏ ਉਹ ਰੋਜ਼ਾਨਾ ਕਸਰਤ ਕਰ ਰਿਹਾ ਸੀ ਅਤੇ ਉਸ ਦੀ ਕਸਰਤ ਕਰਦੇ ਦੀ ਵੀਡੀਓ ਵੀ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Total Responses : 267