← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਮਾਰਚ 2020 - ਕੋਰੋਨਾ ਵਾਇਰਸ ਦੇ ਫੈਲਾਅ ਤੋਂ ਰੋਕਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਦੇ ਦਿਨ ਲਈ 'ਜਨਤਾ ਕਰਫ਼ਿਊ' ਦੀ ਅਪੀਲ ਕੀਤੀ ਗਈ ਸੀ, ਜਿਸ ਦਾ ਫਿਰੋਜ਼ਪੁਰ ਵਾਸੀਆਂ ਨੇ ਭਰਪੂਰ ਸਮਰਥਨ ਕੀਤਾ। ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਬਜ਼ਾਰ ਪੂਰੀ ਤਰ੍ਹਾਂ ਬੰਦ ਵੇਖਣ ਨੂੰ ਮਿਲੇ। ਕੋਈ ਵੀ ਦੁਕਾਨ ਖੁੱਲ੍ਹੀ ਨਹੀਂ ਮਿਲੀ। ਲੋਕਾਂ ਨੇ ਅੱਜ ਦਾ ਦਿਨ ਘਰਾਂ ਦੇ ਅੰਦਰ ਹੀ ਗੁਜ਼ਾਰਿਆ। ਫਿਰੋਜ਼ਪੁਰ ਸ਼ਹਿਰ ਤੋਂ ਇਲਾਵਾ ਪਿੰਡਾਂ ਵਿੱਚ ਵੀ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਰਹੇ। ਪਹਿਲਾਂ ਦੀ ਤਰ੍ਹਾਂ ਕਿਤੇ ਵੀ ਲੋਕਾਂ ਦਾ ਇਕੱਠ ਆਦਿ ਨਹੀਂ ਵੇਖਣ ਨੂੰ ਮਿਲਿਆ। ਕੁਝ ਵਸਨੀਕਾਂ ਨਾਲ ਜਦੋਂ ਬਾਬੂਸ਼ਾਹੀ ਨੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਫੈਸਲਾ ਸ਼ਲਾਘਾਯੋਗ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ 31 ਤੱਕ ਲੌਕਡਾਊਨ ਕਰਨ ਦਾ ਫੈਸਲਾ ਵੀ ਲੋਕਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਇਸ ਨੂੰ ਇੱਕ ਚੰਗਾ ਕਦਮ ਦੱਸਿਆ ਹੈ ਕਿਉਂਕਿ ਸੰਪਰਕ ਟੁੱਟਣ ਨਾਲ ਚੇਨ ਟੁੱਟੇਗੀ ਅਤੇ ਵਾਇਰਸ ਦਾ ਫੈਲਾਅ ਰੁਕੇਗਾ।
Total Responses : 267