ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਮਾਰਚ 2020- ਸਿਵਲ ਹਸਪਤਾਲ ਬਟਾਲਾ ਵਿਖੇ ਦੋ ਅਜਿਹੇ ਸ਼ੱਕੀ ਮਰੀਜ਼ ਦਾਖਲ ਕੀਤੇ ਗਏ ਹਨ। ਜਿਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਿਲਹਾਲ ਇਹਨਾਂ ਦੋਹਾਂ ਮਰੀਜ਼ਾਂ ਦੇ ਬਲੱਡ ਸੈਂਪਲ ਲੈ ਕੇ ਜਾਂਚ ਲਈ ਲੈਬ ਵਿਖੇ ਭੇਜ ਦਿੱਤੇ ਗਏ ਹਨ ਅਤੇ ਅਗਲੇ 72 ਘਟਿਆਂ ਦੌਰਾਨ ਰਿਪੋਰਟ ਆਉਣ ਤੇ ਪੁਰਾ ਮਾਮਲਾ ਸਾਫ਼਼ ਹੋ ਸਕੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਨੇ ਦੱਸਿਆ। ਕਿ ਉਨ੍ਹਾਂ ਦੇ ਹਸਪਤਾਲ ਵਿਖੇ ਦੋ ਅਜਿਹੇ ਲੋਕ ਦਾਖਲ ਕੀਤੇ ਗਏ ਹਨ। ਜੋ ਹਾਲ ਹੀ ਵਿੱਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਦਾ ਚੱਕਰ ਲਗਾ ਕੇ ਪਰਤੇ ਹਨ। ਡਾ. ਭੱਲਾ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਮਗਰੋਂ ਇਹਨਾਂ ਮਰੀਜ਼ਾਂ ਦੀ ਲੋੜੀਂਦੀ ਜਾਂਚ ਕੀਤੀ ਗਈ ਸੀ। ਪਰ ਇਹਨਾਂ ਦੋਹਾਂ ਮਰੀਜ਼ਾਂ ਨੂੰ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਖਾਂਸੀ ਅਤੇ ਗਲ਼ਾ ਖ਼ਰਾਬ ਦੀ ਸ਼ਿਕਾਇਤ ਪੇਸ਼ ਆ ਰਹੀ ਸੀ। ਡਾ. ਭੱਲਾ ਨੇ ਕਿਹਾ ਕਿ ਫ਼ਿਲਹਾਲ ਦੋਹਾਂ ਮਰੀਜ਼ਾਂ ਦੇ ਬਲੱਡ ਸੈਂਪਲ ਲੈਣ ਮਗਰੋਂ ਜਾਂਚ ਲਈ ਅੰਮ੍ਰਿਤਸਰ ਲੈਬ ਵਿਖੇ ਭੇਜ ਦਿੱਤੇ ਗਏ ਹਨ ਅਤੇ ਇਸ ਦੀ ਰਿਪੋਰਟ ਅਗਲੇ 72 ਘੰਟਿਆਂ ਤੱਕ ਆਉਣ ਤੋਂ ਬਾਦ ਹੀ ਸਾਫ਼ ਹੋ ਸਕੇਗਾ। ਕਿ ਇਹ ਦੋਹੇਂ ਲੋਕ ਕੋਰੋਨਾ ਤੋਂ ਪੀੜਿਤ ਹਨ ਜਾਂ ਨਹੀਂ।
ਡਾ. ਭੱਲਾ ਨੇ ਦੱਸਿਆ ਕਿ ਪਹਿਲਾਂ ਅਜਿਹੇ ਸ਼ੱਕੀ ਮਰੀਜ਼ ਮਿਲਣ ਤੇ ਉਨ੍ਹਾਂ ਨੂੰ ਸੈਂਪਲ ਲੈਣ ਲਈ ਹੈੱਡਕੁਆਟਰ ਗੁਰਦਾਸਪੁਰ ਵਿਖੇ ਭੇਜਣਾ ਪੈਂਦਾ ਸੀ। ਪਰ ਹੁਣ ਇਹ ਸੁਵਿਧਾ ਸਿਵਲ ਹਸਪਤਾਲ ਬਟਾਲਾ ਵਿਖੇ ਵੀ ਉਪਲਬਧ ਹੋ ਚੁੱਕੀ ਹੈ। ਜਿਸ ਕਾਰਨ ਨਮੂਨਿਆਂ ਦੀ ਜਾਂਚ ਵਿੱਚ ਲੱਗਣ ਵਾਲਾ ਸਮਾਂ ਕਾਫ਼ੀ ਘਟ ਚੁੱਕਾ ਹੈ।