ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਅਗਸਤ 2020 - ਬਟਾਲਾ ਵਿੱਚ ਹਰ ਸਾਲ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਹੁਤ ਸ਼ਰਧਾ ਅਤੇ ਧੁੰਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਰਿਵਾਇਤ ਮੁਤਾਬਿਕ ਇਸ ਵਾਰ ਵੀ 24 ਅਗਸਤ ਤੋਂ ਲੈ ਕੇ 26 ਅਗਸਤ ਤੱਕ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਪਰ ਇਸ ਸਾਲ ਕੋਰੋਨਾ ਮਹਾਂਮਾਰੀ ਦਾ ਕਾਲ਼ਾ ਸਾਇਆ ਵਿਆਹ ਪੁਰਬ ਤੇ ਵੀ ਆਪਣਾ ਅਸਰ ਵਿਖਾਉਂਦਾ ਨਜ਼ਰ ਆ ਰਿਹਾ ਹੈ।
ਕਿਉਂ ਕਿ ਇਸ ਵਾਰ ਕੋਰੋਨਾ ਵਾਇਸ ਤੋਂ ਬਚਾਅ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਕੰਧ ਸਾਹਿਬ ਕਮੇਟੀ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਇਸ ਪੁਰਬ ਨੂੰ ਬਿਲਕੁਲ ਸਾਦੇ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਤੁਹਾਨੂੰ ਦੱਸਦੇ ਚੱਲੀਏ ਕਿ 1487 ਈਸਵੀ ਵਿੱਚ ਚੱਲੀ ਤੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਹਾਥੀ ਘੋੜਿਆਂ ਅਤੇ ਬੈਂਡ ਵਾਜਿਆਂ ਨਾਲ ਬਟਾਲਾ ਵਿੱਚ ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ ਕਰਵਾਉਣ ਪੁੱਜੇ ਸਨ ਅਤੇ ਬਾਅਦ ਵਿੱਚ ਸੰਗਤ ਦੇ ਵੱਲੋਂ ਇਸ ਵਿਆਹ ਨੂੰ ਪੁਰਬ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਣ ਲਗਾ।
ਹਰ ਸਾਲ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਪੈਦਲ ਚੱਲ ਕੇ ਬਟਾਲਾ ਪੁੱਜਦਾ ਹੈ ਅਤੇ ਫਿਰ ਅਗਲੇ ਦਿਨ ਨਗਰ ਕੀਰਤਨ ਪੂਰੇ ਬਟਾਲਾ ਸ਼ਹਿਰ ਵਿੱਚ ਕੱਢਿਆ ਜਾਂਦਾ ਹੈ। ਬਟਾਲਾ ਵਿੱਚ ਹਰ ਸਾਲ ਇਹ ਵਿਆਹ ਪੁਰਬ ਤਿੰਨ ਦਿਨ ਤੱਕ ਮਨਾਇਆ ਜਾਂਦਾ ਹੈ। ਇਸ ਵਿਆਹ ਪੁਰਬ ਦੀ ਯਾਦ ਵਿੱਚ ਸੁਸ਼ੋਭਿਤ ਗੁਰਦਵਾਰਾ ਸਸ਼ੋਭਿਤ ਕੰਧ ਸਾਹਿਬ ਵਿੱਚ ਸਾਰੇ ਸਮਾਗਮ ਸੰਪੰਨ ਕੀਤੇ ਜਾਂਦੇ ਹਨ।
ਪਰ ਇਸ ਵਾਰ 533ਵੇਂ ਵਿਆਹ ਪੁਰਬ ਉੱਤੇ ਕੋਰੋਨਾ ਮਹਾਂਮਾਰੀ ਦਾ ਸਾਇਆ ਮੰਡਰਾਉਣ ਕਾਰਨ ਅਤੇ ਸਰਕਾਰੀ ਹਿਦਾਇਤਾਂ ਮੁਤਾਬਿਕ। ਨਾ ਤਾਂ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਨਾ ਹੀ ਬਟਾਲਾ ਵਿੱਚ ਨਗਰ ਕੀਰਤਨ ਕੱਢਿਆ ਜਾਵੇਗਾ। ਨਾ ਹੀ ਸੰਗਤ ਦੇ ਵੱਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਲਗਾਏ ਜਾਣ ਵਾਲੇ ਲੰਗਰ ਲਗਾਏ ਜਾ ਸਕਣਗੇ। ਇਹ ਵਿਆਹ ਸਮਾਗਮ ਜੋ ਪਹਿਲਾਂ 10 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸਨ। ਇਸ ਸਾਲ ਕੋਰੋਨਾ ਦੀ ਮਹਾਂਮਾਰੀ ਕਾਰਨ ਵਿਆਹ ਪੁਰਬ ਦੇ ਰੰਗ ਫਿੱਕੇ ਪੈਂਦੇ ਦਿਖਾਈ ਦੇਣਗੇ।
ਇਸ ਸਬੰਧ ਵਿੱਚ ਗੁਰਦਵਾਰਾ ਕੰਧ ਸਾਹਿਬ ਦੇ ਮੈਨੇਜਰ ਗੁਰਤੀਂਦਰਪਾਲ ਸਿੰਘ ਗੋਰਾ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਦੇ ਐੱਸ.ਜੀ.ਪੀ.ਸੀ ਦੇ ਨੁਮਾਇੰਦਿਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਇਜਾਜ਼ਤ ਮੰਗੀ ਗਈ ਸੀ। ਪਰ ਕਰੋਨਾ ਦੇ ਚਲਦੇ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਰਫ਼਼ ਗੁਰਦਵਾਰਾ ਕੰਦ ਸਾਹਿਬ ਦੇ ਅੰਦਰ ਹੀ ਸਮਾਗਮ ਕੀਤੇ ਜਾਣਗੇ ਅਤੇ ਗੁਰਦਵਾਰਾ ਸਾਹਿਬ ਵਿੱਚ ਸਿਰਫ਼ 20 ਸ਼ਰਧਾਲੂ ਹੀ ਇੱਕ ਸਮੇਂ ਵਿੱਚ ਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਦੇ ਫਿਰ ਵੀ ਸੰਗਤ ਵਿੱਚ ਇਸ ਸਾਲ ਵੀ ਵਿਆਹ ਪੁਰਬ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ
ਦੂਜੇ ਪਾਸੇ ਸੰਗਤ ਨਾਲ ਗੱਲ ਕਰਨ ਤੇ ਦਿਲਜੀਤ ਸਿੰਘ ਅਤੇ ਅਨੂੰਪ ਕੌਰ ਦਾ ਕਹਿਣਾ ਹੈ। ਕਿ ਪਹਿਲਾਂ ਇਸ ਮੌਕੇ ਤੇ ਸਾਡੇ ਰਿਸ਼ਤੇਦਾਰ ਵੀ ਬਾਹਰੋਂ ਦੂਜੇ ਸ਼ਹਿਰਾਂ ਤੋਂ ਇਸ ਸਮਾਗਮ ਦਾ ਅਨੰਦ ਮਾਣਨ ਅਤੇ ਗੁਰੂ ਦਾ ਅਸ਼ੀਰਵਾਦ ਲੈਣ ਆਉਂਦੇ ਸਨ ਪਰ ਇਸ ਵਾਰ ਨਹੀਂ ਆ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ।