ਅਸ਼ੋਕ ਵਰਮਾ
- 32 ਨੈਗੇਟਿਵ ਰਿਪੋਰਟਾਂ
ਬਠਿੰਡਾ, 14 ਮਈ 2020 - ਬਠਿੰਡਾ ਜ਼ਿਲ੍ਹੇ ਵਿੱਚ ਅੱਜ ਇਕ ਕੋਰੋਨਾ ਨਾਲ ਲੜ ਰਹੀ ਔਰਤ ਪੂਰੀ ਤਰ੍ਹਾਂ ਠੀਕ ਹੋ ਗਈ ਅਤੇ ਉਸਦੀ ਦੂਸਰੀ ਮੁੜ ਜਾਂਚ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਜਦ ਕਿ ਅੱਜ ਪ੍ਰਾਪਤ 33 ਰਿਪੋਰਟਾਂ ਅਨੁਸਾਰ ਜਿ਼ਲ੍ਹੇ ਵਿਚ ਇਕ ਹੋਰ ਕਰੋਨਾ ਮਰੀਜ ਦੀ ਪੁ਼ਸ਼ਟੀ ਹੋਈ ਹੈ ਪਰ ਇਹ ਰਾਜ ਤੋਂ ਬਾਹਰ ਤੋਂ ਪਰਤਿਆ ਸੀ ਅਤੇ ਪਹਿਲਾਂ ਤੋਂ ਹੀ ਕੁਆਰਨਟਾਈਨ ਵਿਚ ਸੀ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਅੱਜ ਕੁੱਲ 33 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇੰਨ੍ਹਾਂ ਵਿਚੋਂ ਇਕ ਰਿਪੋਰਟ ਪਾਜ਼ੀਟਿਵ ਆਈ ਹੈ ਪਰ ਉਕਤ ਵਿਅਕਤੀ ਪਹਿਲਾਂ ਤੋਂ ਹੀ ਇਕਾਂਤਵਾਸ ਵਿਚ ਸੀ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ ਸਭ ਤੋਂ ਪਹਿਲੇ ਦਿਨ ਆਈ ਮਰੀਜ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਹੁਣ ਉਸਨੂੰ ਘਰ ਭੇਜ਼ ਦਿੱਤਾ ਜਾਵੇਗਾ।
ਇਸ ਤੋਂ ਬਿਨ੍ਹਾਂ ਹਸਤਪਾਲ ਵਿਚ ਇਲਾਜ ਅਧੀਨ 16 ਵਿਅਕਤੀਆਂ ਦੇ ਮੁੜ ਜਾਂਚ ਨਮੂਨਿਆਂ ਦੇ ਨਤੀਜੇ ਵੀ ਨੈਗੇਟਿਵ ਆਏ ਹਨ। ਭਲਕੇ ਉਨ੍ਹਾਂ ਦੇ ਦੁਬਾਰਾ ਨਮੂਨੇ ਜਾਂਚ ਲਈ ਭੇਜੇ ਜਾਣਗੇ ਅਤੇ ਜੇਕਰ ਦੂਸਰੀ ਰਿਪੋਟ ਵੀ ਨੈਗੇਟਿਗ ਆਈ ਤਾਂ ਉਨ੍ਹਾਂ ਨੂੰ ਵੀ ਛੁੱਟੀ ਦੇ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੀਰਵਾਰ ਨੂੰ ਲਏ ਗਏ 30 ਨਮੂਨਿਆਂ ਤੋਂ ਇਲਾਵਾ ਹੁਣ ਹੋਰ ਕਿਸੇ ਨਮੂਨੇ ਦੀ ਰਿਪੋਰਟ ਬਕਾਇਆ ਨਹੀਂ ਹੈ। ਹੁਣ ਜ਼ਿਲ੍ਹੇ ਵਿਚ ਐਕਟਿਵ ਮਰੀਜਾਂ ਦੀ ਗਿਣਤੀ 41 ਹੈ ਜਦ ਕਿ ਇਕ ਮਰੀਜ ਇਸ ਤੋਂ ਇਲਾਵਾ ਹੋਰ ਜਿ਼ਲ੍ਹੇ ਨਾਲ ਸਬੰਧਤ ਹੈ ਜਿਸ ਦਾ ਬਠਿੰਡਾ ਜਿ਼ਲ੍ਹੇ ਵਿਚ ਇਲਾਜ ਹੋ ਰਿਹਾ ਹੈ।