ਅਸ਼ੋਕ ਵਰਮਾ
- ਬਜ਼ਾਰ ’ਚ ਚੱਲੀ ਸੈਨੇਟਾਈਜ਼ ਮੁਹਿੰਮ
ਬਠਿੰਡਾ, 10 ਮਈ 2020 - ਜ਼ਿਲ੍ਹੇ ਦੇ ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਬਠਿੰਡੇ ਜ਼ਿਲ੍ਹੇ ਤੋਂ ਭੇਜੇ 35 ਹੋਰ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ। ਉਨਾਂ ਨੇ ਦੱਸਿਆ ਕਿ ਇਸ ਸਮੇਂ ਸਿਰਫ 12 ਨਮੂਨਿਆਂ ਦੀ ਹੀ ਰਿਪੋਰਟ ਬਕਾਇਆ ਹੈ।ਬਕਾਇਆ ਨਮੂਨਿਆਂ ਵਿਚ 7 ਨਮੂਨੇ ਰਾਜਸਥਾਨ ਤੋਂ ਆਏ ਮਜਦੂਰਾਂ ਦੇ ਬਕਾਇਆ ਹਨ ਜਦ ਕਿ 5 ਨਮੂਨੇ ਬੀਤੇ ਕੱਲ ਲੈ ਕੇ ਭੇਜੇ ਗਏ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਤੱਕ ਜਿਲੇ ਵਿਚ ਤਖਤ ਸ੍ਰੀ ਹਜੂਰ ਸਾਹਬਿ, ਨਾਂਦੇੜ ਤੋਂ ਆਏ ਸਰਧਾਲੂਆਂ, ਕੋਟਾ ਤੋਂ ਆਏ ਵਿਦਿਆਰਥੀਆਂ ਅਤੇ ਜੈਸਮਲਮੇਰ ਤੋਂ ਆਏ ਸਾਰੇ ਮਜਦੂਰਾਂ ਨੇ ਨਮੂਨੇ ਲਏ ਜਾ ਚੁੱਕੇ ਹਨ।
ਉਨਾਂ ਨੇ ਕਿਹਾ ਕਿ ਇਸ ਸਮੇਂ ਜਿਲੇ ਵਿਚ 41 ਮਰੀਜ ਹਨ ਜਿੰਨਾਂ ਵਿਚੋਂ ਇਕ ਦੂਸਰੇ ਜਿਲੇ ਨਾਲ ਸਬੰਧਤ ਹੈ। ਉਨਾਂ ਨੇ ਸੱਪਸ਼ਟ ਕੀਤਾ ਕਿ ਇਸੇ ਕਾਰਨ ਰਾਜ ਪੱਧਰ ਤੇ ਜਾਰੀ ਹੁੰਦੇ ਮੀਡੀਆ ਬੁਲੇਟਿਨ ਵਿਚ ਬਠਿੰਡਾ ਜਿਲੇ ਦੇ ਮਰੀਜਾਂ ਦੀ ਗਿਣਤੀ 40 ਲਿਖੀ ਹੁੰਦੀ ਹੈ। ਉਨਾਂ ਇਹ ਵੀ ਦੱਸਿਆ ਕਿ ਊਧਮ ਸਿੰਘ ਨਗਰ ਵਿਚ ਜ਼ੋ ਮਰੀਜ ਮਿਲਿਆ ਸੀ ਉਸਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਸਾਨੂੰ ਆਪਣੀ ਜੀਵਨ ਜਾਚ ਵਿਚ ਬਦਲਾਅ ਕਰਨਾ ਅਤੇ ਕੋਰੋਨਾ ਨਾਲ ਵਿਚਰਦਿਆਂ ਇਸ ਤੋਂ ਕਿਵੇਂ ਬਚਣਾ ਹੈ ਇਹ ਸਿੱਖਣਾ ਪਵੇਗਾ। ਉਨਾਂ ਨੇ ਕਿਹਾ ਕਿ ਮੂੰਹ ਤੇ ਮਾਸਕ ਲਗਾ ਕੇ, ਸਮਾਜਿਕ ਦੂਰੀ ਬਣਾ ਕੇ ਰੱਖ ਕੇ ਅਤੇ ਵਾਰ ਵਾਰ ਹੱਥ ਧੋ ਕੇ ਅਸੀਂ ਕੋਰੋਨਾ ਵਾਇਰਸ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹਾਂ। ਇਸ ਮੌਕੇ ਡਿਪਟੀ ਕਮਿਸਨਰ ਨੇ ਦੱਸਿਆ ਕਿ ਐਤਵਾਰ ਕਾਰਨ ਅੱਜ ਬਜਾਰ ਬੰਦ ਸਨ ਅਤੇ ਨਗਰ ਨਿਗਮ ਵੱਲੋਂ ਬਜਾਰਾਂ ਵਿਚ ਸੈਨੇਟਾਈਜਰ ਦਾ ਛਿੜਕਾਅ ਕੀਤਾ ਗਿਆ।