← ਪਿਛੇ ਪਰਤੋ
ਅਸ਼ੋਕ ਵਰਮਾ
- 9 ਹੋਰ ਸੈਂਪਲ ਜਾਂਚ ਲਈ ਭੇਜੇ - ਸੋਮਵਾਰ ਨੂੰ ਲਏ 19 ਸੈਂਪਲਾਂ ਦੀ ਰਿਪੋਟ ਬਕਾਇਆ
ਬਠਿੰਡਾ, 21 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਦੇ ਰੈਪਿਡ ਟੈਸਟ ਹੋਣੇ ਸ਼ੁਰੂ ਹੋ ਜਾਣ ਤੋਂ ਬਾਅਦ ਹੁਣ ਟੈਸਟਾਂ ਦੀ ਗਿਣਤੀ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਜੋ ਕਿ ਕੋਰੋਨਾ ਦਾ ਜ਼ਿਲ੍ਹੇ ਵਿਚ ਦਾਖਲਾ ਰੋਕਣ ਵਿਚ ਸਹਾਈ ਹੋਵੇਗਾ। ਮੰਗਲਵਾਰ ਨੂੰ ਜ਼ਿਲ੍ਹੇ ਵਿਚ 33 ਰੈਪਿਡ ਟੈਸਟ ਕੀਤੇ ਗਏ ਹਨ ਅਤੇ ਇੰਨਾਂ ਸਾਰਿਆਂ ਦੀ ਰਿਪੋਟ ਨੈਗੇਟਿਗ ਆਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਤੋਂ ਬੀਤੀ ਦੇਰ ਸ਼ਾਮ ਸ਼ਨੀਵਾਰ ਨੂੰ ਭੇਜੇ 3 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਪ੍ਰਾਪਤ ਹੋਈ ਸੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਕਰਫਿਊ ਦੀ ਪਾਲਣਾ ਕਰਨ ਅਤੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 133 ਨਮੂਨਿਆਂ ਦੀ ਰਿਪੋਟ ਨੈਗੇਟਿਵ ਆ ਚੁੱਕੀ ਹੈ ਅਤੇ ਬੀਤੇ ਕੱਲ ਲਏ 19 ਨਮੂਨਿਆਂ ਦੀ ਰਿਪੋਟ ਆਉਣੀ ਬਾਕੀ ਹੈ ਜਦ ਕਿ ਮੰਗਲਵਾਰ ਨੂੰ 9 ਹੋਰ ਸੈਂਪਲ ਲੈ ਕੇ ਭੇਜੇ ਗਏ ਹਨ। ਇਸ ਤੋਂ ਬਿਨਾਂ ਬੀਤੇ ਕੱਲ ਹੋਏ 2 ਰੈਪਿਡ ਟੈਸਟਾਂ ਦੀ ਰਿਪੋਟ ਨੈਗੇਟਿਵ ਆਈ ਸੀ।
Total Responses : 267