ਹਰਿੰਦਰ ਨਿੱਕਾ
- ਸਿਹਤ ਵਿਭਾਗ ਵੱਲੋਂ ਤਬਲੀਗੀ ਜਮਾਤ, ਦਿੱਲੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਸਿਹਤ ਜਾਂਚ ਕਰਾਉਣ ਦੀ ਅਪੀਲ
ਬਰਨਾਲਾ, 1 ਅਪ੍ਰੈਲ 2020 - ਕੋਰੋਨਾ ਵਾਇਰਸ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਹਰ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਬਰਨਾਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਤਬਲੀਗੀ ਜਮਾਤ, ਦਿੱਲੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਜ਼ਿਲੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਦਾਖਲ ਕਰ ਕੇ ਜਾਂਚ ਲਈ ਸੈਂਪਲ ਭੇਜ ਦਿੱਤੇ ਹਨ।
ਡਾ. ਗੁਰਿੰਦਰਬੀਰ ਸਿੰਘ ਨੇ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ ਵਿੱਚ ਤਬਲੀਗੀ ਜਮਾਤ, ਦਿੱਲੀ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਆਇਆ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 104 ਅਤੇ ਜ਼ਿਲਾ ਕੰਟਰੋਲ ਰੂਮ ਨੰਬਰ 01679-234777 ’ਤੇ ਦਿੱਤੀ ਜਾਵੇ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਵਿੱਚ ਹੁਣ ਤੱਕ ਕੋਰੋਨਾ ਦਾ ਕੋਈ ਵੀ ਪਾਜ਼ੇੇਟਿਵ ਕੇਸ ਨਹੀਂ ਹੈ ਅਤੇ ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲੇ ਵਿੱਚ ਸ਼ੱਕੀ ਮਰੀਜ਼ਾਂ ਅਤੇ ਬਾਹਰਲੇ ਦੇਸ਼ ਤੋਂ ਪਰਤਣ ਵਾਲਿਆਂ ਦੀ ਲਗਾਤਾਰ ਪਹਿਚਾਣ ਕੀਤਾ ਜਾ ਰਿਹਾ ਹੈ।
ਉੁਨਾਂ ਕਿਹਾ ਕਿ ਬਚਾਅ ਦੀ ਇਸ ਮੁਹਿੰਮ ਵਿੱਚ ਹਰ ਇਕ ਨਾਗਰਿਕ ਨੂੰ ਆਪਣੇ ਜ਼ਿੰਮੇਵਾਰੀ ਸਮਝਦੇ ਹੋਏ ਘਰਾਂ ਵਿੱਚ ਰਹਿਣਾ ਚਾਹੀਦਾ ਹੈ।
ਉੁਨਾਂ ਕਿਹਾ ਕਿ ਜੇਕਰ ਕਿਸੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੈਸ਼ਨਲ ਕਾਲ ਸੈਂਟਰ ਅਧੀਨ 011 2397 8046 ਅਤੇ ਜ਼ਿਲਾ ਕੰਟਰੋਲ ਅਧੀਨ 01679-234777, 98721-95649, 76528-95649, 99153-05649 ਨੰਬਰ ਜਾਰੀ ਕੀਤਾ ਗਿਆ ਹੈ।