← ਪਿਛੇ ਪਰਤੋ
ਫਿਰੋਜ਼ਪੁਰ, 20 ਮਾਰਚ 2020 - ਕੋਰੋਨਾ ਵਾਇਰਸ ਜਹੀ ਭਿਆਨਕ ਬਿਮਾਰੀ ਦਾ ਅਸਰ ਬਾਜ਼ਾਰਾਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਫਿਰੋਜ਼ਪੁਰ ਦੇ ਬਾਜ਼ਾਰ ਜਿਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਵਿਚ ਅੱਜ ਉਹ ਰੌਣਕ ਨਹੀਂ ਸੀ ਜੋ ਨਿੱਤ ਹੋਇਆ ਕਰਦੀ ਹੈ। ਬਾਬੂਸ਼ਾਹੀ ਦੀ ਟੀਮ ਵਲੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਵਪਾਰ ਤੇ ਭਾਰੀ ਅਸਰ ਪੈ ਰਿਹਾ ਹੈ। ਹਾਲਾਂਕਿ ਲੋਕ ਖਾਣ ਪੀਣ ਅਤੇ ਘਰ ਦਾ ਰਾਸ਼ਨ ਜ਼ਰੂਰ ਤੇਜ਼ੀ ਨਾਲ ਖਰੀਦ ਰਹੇ ਹਨ ਪਰ ਆਮ ਦੁਕਾਨਾਂ ਤੇ ਵੀਰਾਨਗੀ ਦਿਖਾਈ ਦਿੱਤੀ। ਇੱਕ ਬਜ਼ੁਰਗ ਦੁਕਾਨਦਾਰ ਨੇ ਕਿਹਾ ਕਿ ਪਹਿਲਾਂ ਤਾਂ ਕੋਈ ਬਹੁਤ ਅਸਰ ਨਹੀਂ ਪਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋੰ ਦਿੱਤਾ ਗਿਆ ਭਾਸ਼ਣ ਅਤੇ ਪੰਜਾਬ ਵਿੱਚ ਕੋਰੋਨਾ ਨਾਲ ਹੋਈ ਮੌਤ ਨੇ ਬਜ਼ਾਰ ਨੂੰ ਪ੍ਰਭਾਵਤ ਕਰ ਦਿੱਤਾ ਹੈ। ਵੇਖਣ ਵਿੱਚ ਆਇਆ ਕਿ ਲੋਕ ਖਾਸਾ ਧਿਆਨ ਦੇ ਰਹੇ ਹਨ। ਮਿਲਣ ਵੇਲੇ ਹੱਥ ਮਿਲਾਉਣ ਦੀ ਥਾਂ ਜੋੜਨ ਨੂੰ ਤਰਜੀਹ ਦੇਣ ਲੱਗੇ ਹਨ। ਅੱਜ ਬਹੁਤੇ ਲੋਕ ਘਰਾਂ ਵਿੱਚ ਰਹੇ। ਕੋਰੋਨਾ ਵਾਇਰਸ ਦੇ ਡਰ ਨਾਲ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
Total Responses : 267