ਬੇਹੱਦ ਸਫਲ ਰਹੀ ਬੀ.ਸੀ. ਐੇਨ.ਡੀ.ਪੀ. ਦੀ ਕਨਵੈਨਸ਼ਨ
ਬਲਵੰਤ ਸਿੰਘ ਸੰਘੇੜਾ
ਰਿਚਮੰਡ 28 ਨਵੰਬਰ,2019 : ਬੀ.ਸੀ. ਐੇਨ.ਡੀ.ਪੀ. ਦੀ ਕਨਵੈਨਸ਼ਨ ਵਿਕਟੋਰੀਆ ਵਿਖੇ 22 ਨਵੰਬਰ ਤੋਂ 24 ਨਵੰਬਰ ਤਕ ਬਹੁਤ ਹੀ ਕਾਮਯਾਬ ਰਹੀ। ਇਸ ਕਨਵੈਨਸ਼ਨ ਵਿਚ ਭਾਗ ਲੈਣ ਲਈ ਬੀ.ਸੀ. ਦੇ ਵੱਖਰੇ ਵੱਖਰੇ ਸ਼ਹਿਰਾਂ ਅਤੇ ਪਿੰਡਾਂ ਤੋਂ ਤਕਰੀਬਨ 7੦੦ ਡੈਲੀਗੇਟਾਂ ਤੋਂ ਬਿਨਾਂ ਸੈਂਕੜੇ ਵਿਅਕਤੀ ਅਤੇ ਮੀਡੀਆ ਦੇ ਨੁਮਾਇੰਦੇ ਇਸ ਮੌਕੇ ਤੇ ਆਏ ਹੋਏ ਸਨ। ਪਾਰਟੀ ਪ੍ਰਧਾਨ ਕਰੇਗ ਕੀਟਿੰਗ , ਪ੍ਰੀਮੀਅਰ ਜੋਹਨ ਹੌਰਗਨ ਅਤੇ ਹੋਰ ਪਾਰਟੀ ਦੇ ਕਾਰਕੁਨਾਂ ਨੇ ਆਪਣੇ ਵਿਚਾਰ ਡੈਲੀਗੇਟਾਂ ਨਾਲ ਸਾਂਝੇ ਕੀਤੇ। ਪਾਰਟੀ ਅਤੇ ਸਰਕਾਰ ਦੇ ਕਾਫੀ ਫੈਸਲਿਆਂ ਵਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਿਲਸਿਲੇ ਵਿਚ ਹੋਰ ਵੀ ਕਾਫੀ ਫੈਸਲੇ ਲਏ ਗਏ।ਇਹਨਾਂ ਵਿਚ ਇਹ ਦੱਸਣਯੋਗ ਹੈ ਕਿ ਪਾਰਟੀ ਸਰਕਾਰ ਨੂੰ ਇਹਨਾਂ ਸੁਝਾਵਾਂ ਤੇ ਅਮਲ ਕਰਨ ਲਈ ਕਹਿ ਸਕਦੀ ਹੈ। ਪਰ ਅਸਲੀ ਫੈਸਲਾ ਅਖੀਰ ਵਿਚ ਸਰਕਾਰ ਦਾ ਹੀ ਹੁੰਦਾ ਹੈ। ਪਾਰਟੀ ਨੇ ਸਰਕਾਰ ਨੂੰ ਇਹ ਸੁਝਾਅ ਦਿੱਤੇ: ਦੰਦਾਂ ਦੀ ਮੁਫਤ ਦੇਖ ਭਾਲ, ਹਸਪਤਾਲਾਂ ਵਿਚ ਮਰੀਜਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਲਈ ਮੁਫਤ ਪਾਰਕਿੰਗ,$10 ਦਿਨ ਦੀ ਡੇਅ ਕੇਅਰ,ਕਾਲਜਾਂ ਤੇ ਯੂਨੀਵਰਸਟੀਆਂ ਦੀ ਮੁਫ਼ਤ ਪੜ੍ਹਾਈ ਆਦਿ।
ਕੈਨੇਡਾ ਦੀ ਫੈਡਰਲ ਐਂਨ.ਡੀ. ਪੀ. ਦੇ ਲੀਡਰ ਜਗਮੀਤ ਸਿੰਘ ਨੇ ਬਹੁਤ ਹੀ ਧੂਆਂ ਧਾਰ ਭਾਸ਼ਨ ਦਿੱਤਾ।ਵਿਸ਼ੇਸ਼ ਮਹਿਮਾਂਨ ਅਤੇ ਸਤਿਕਾਰਯੋਗ ਪੁਲੀਸ ਅਫਸਰ ਬਲਤੇਜ ਸਿੰਘ ਢਿਲੋਂ ਦਾ ਭਾਸ਼ਨ ਵੀ ਬਹੁਤ ਪ੍ਰਭਾਵਸ਼ਾਲੀ ਸੀ। ਇਸੇ ਤਰ੍ਹਾਂ ਬੀ.ਸੀ ਫੈਡਰੇਸ਼ਨ ਆਫ ਲੇਬਰ ਦੇ ਪ੍ਰਧਾਨ ਲੇਅਰਡ ਕਰੌਂਕੇ ਨੇ ਵੀ ਡੈਲੀਗੇਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਹੋ ਜਿਹੇ ਮੌਕੇ ਅਤੇ ਕਨਵੈਨਸ਼ਨਾਂ ਪਾਰਟੀ ਮੈਂਬਰਾਂ ਅਤੇ ਅਧਿਕਾਰੀਆਂ ਲਈ ਇਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਬਹੁਤ ਹੀ ਚੰਗਾ ਮੌਕਾ ਹੈ। ਤਿਨ ਦਿਨ ਇਹ ਮਹੌਲ ਖੁਸ਼ੀ ਭਰਿਆ ਬਣਿਆ ਰਿਹਾ।
ਤਸਵੀਰ ਵਿਚ ਖੱਬੇ ਤੋਂ ਸੱਜੇ ਖੜ੍ਹੇ ਹਨ: ਪ੍ਰੀਮੀਅਰ ਜੌਹਨ ਹੌਰਗਨ, ਸਾਬਕਾ ਮੰਤਰੀ ਮੋਅ ਸਿਹੋਤਾ, ਬਲਵੰਤ ਸਿੰਘ ਸੰਘੇੜਾ,ਸਿਹਤ ਮੰਤਰੀ ਏੈਡਰੀਅਨ ਡੈਕਸ, ਗਿਆਨ ਸਿਹੋਤਾ ਅਤੇ ਬੀ. ਸੀ. ਐੇਨ.ਡੀ.ਪੀ. ਦੇ ਸੂਬਾਈ ਡਾਇਰੈਕਟਰ ਬੀਬੀ ਰਾਜ ਸਿਹੋਤਾ।