ਮਲੇਰਕੋਟਲਾ ’ਚ ਪੰਜਾਬ ਨੰਬਰਦਾਰਾਂ ਯੂਨੀਅਨ ਨੇ ‘‘ਆਪ’’ ਦੀ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ
ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 11, ਮਾਰਚ, 2022: ਪੰਜਾਬ ਨੰਬਰਦਾਰ ਯੂਨੀਅਨ ਨੇ ਮੀਟਿੱਗ ਉਪਰੰਤ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਮਾਲੇਰਕੋਟਲਾ ਤੋਂ ਵਿਧਾਇਕ ਡਾਕਟਰ ਮੁਹੱਮਦ ਜਮੀਲ ਉਰ ਰਹਿਮਾਨ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਜ਼ਿਲਾ ਪ੍ਰਧਾਨ ਰਾਜ ਸਿੰਘ ਦੁੱਲਵਾਂ ਕਲਾਂ ਤਹਿਸੀਲ ਪ੍ਰਧਾਨ ਬਿੱਕਰ ਸਿੰਘ ਰਾਣਵਾਂ ਅਤੇ ਖਜਾਨਚੀ ਦਰਸ਼ਨ ਸਿੰਘ ਖੱਟੜੇ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸੂਝਵਾਨ ਲੋਕਾਂ ਪੰਜਾਬ ਭਰ ਵਿਚ ਜਿੱਥੇ ਆਪ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ ਉਥੇ ਹੀ ਡਾਕਟਰ ਮੁਹੱਮਦ ਜਮੀਲ ਉਰ ਰਹਿਮਾਨ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਹਲਕੇ ਦੀ ਵਾਂਗਡੋਰ ਸੋਪੀ ਹੈ।
ਉਨਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਜਿੱਤ ਨੇ ਰਵਾਇਤੀ ਪਾਰਟੀਆਂ ਦੇ ਉਹਨਾਂ ਆਗੂ ਦੇ ਮੂੰਹ ਬੰਦ ਕਰ ਦਿੱਤੇ ਹਨ ਜਿਹੜੇ ਕਹਿੰਦੇ ਸਨ ਕਿ ਪੰਜਾਬ ਵਿਚ ਤੀਜੀ ਧਿਰ ਦਾ ਕੋਈ ਵਜੂਦ ਨਹੀਂ ਹੈ । ਉਨਾਂ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਨੇ ਰਿਵਾਇਤੀਆਂ ਪਾਰਟੀਆਂ ਦੇ ਲਾਰਿਆਂ ਤੋਂ ਤੰਗ ਆ ਕੇ ਇਸ ਵਾਰ ਆਪ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤੇ ਹਨ ਤਾਂ ਕਿ ਨੰਬਰਦਾਰਾਂ ਦੀਆਂ ਚੀਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਲਦੀ ਪੂਰੀਆਂ ਹੋ ਸਕਣ। ਉਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਆਸ ਬੱਝੀ ਹੈ ਕਿ ਪੰਜਾਬ ਵਿਚ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਬੇਰੁਜਗਾਰ ਘੁੰਮ ਰਹੇ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਲੋਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਨਹੀਂ ਪਵੇਗਾ।
ਇਸ ਮੌਕੇ ਪ੍ਰੀਤਮ ਸਿੰਘ ਹਿੰਮਤਾਣਾ ਦੀ ਮੌਤ ਤੇ ਵੀ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਜ਼ਿਲਾ ਸਰਪ੍ਰਸਤ ਇਕਬਾਲ ਖਾਂ, ਮਲਕੀਤ ਸਿੰਘ ਸਲੇਮਪੁਰ, ਬਲਵੀਰ ਸਿੰਘ, ਦਲਜਿੰਦਰ ਸਿੰਘ, ਗੁਰਜੰਟ ਸਿੰਘ, ਕੁਲਵੰਤ ਸਿੰਘ, ਅੱਛਰਾਂ ਸਿੰਘ, ਗੁਰਨਾਮ ਸਿੰਘ ਹੁਸੈਨਪੁਰਾ, ਚਮਕੌਰ ਸਿੰਘ ਮਦੇਵੀ, ਹਰਪ੍ਰੀਤ ਸਿੰਘ ਰੁੜਕਾ, ਤੇਜਿੰਦਰ ਸਿੰਘ ਸੇਰਵਾਨੀ ਕੋਟ, ਜਗਜੀਤ ਸਿੰਘ ਹਥਨ, ਮੁਹੰਮਦ ਸਦੀਕ ਭੈਣੀ ਕੰਬੋਆਂ, ਸੁਰਿੰਦਰ ਸਿੰਘ, ਸਲੇਮਪੁਰ ਅਤੇ ਹੋਰ ਵੀ ਸੀਨੀਅਰ ਨੰਬਰਦਾਰ ਵੀ ਮੋਜੂਦ ਸਨ।